ਚੰਡੀਗੜ੍ਹ 'ਚ ਅਣਮਨੁੱਖੀ ਘਟਨਾ ! ਮਿਲਖਾ ਸਿੰਘ ਨੂੰ ਥਾਰ ਨੇ ਕੁਚਲਿਆ, ਸੜਕ 'ਤੇ ਤੜਫਦਾ ਛੱਡ ਕੇ ਕੁੜੀ ਥਾਰ ਲੈ ਕੇ ਹੋਈ ਫ਼ਰਾਰ
Thar ਗੱਡੀ ਚਲਾ ਰਹੀ ਕੁੜੀ ਮੌਕੇ ਤੋਂ ਫ਼ਰਾਰ ਹੋ ਗਈ। ਰਾਹਗੀਰਾਂ ਨੇ ਜਦੋਂ ਤੱਕ ਮਿਲਖਾ ਸਿੰਘ ਨੂੰ ਹਸਪਤਾਲ ਪਹੁੰਚਾਇਆ, ਉਦੋਂ ਤੱਕ ਉਹ ਦਮ ਤੋੜ ਚੁੱਕੇ ਸਨ। ਸੈਕਟਰ-11 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 12 Dec 2025 01:55 PM (IST)
Updated Date: Fri, 12 Dec 2025 02:05 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸਮਾਰਟ ਸਿਟੀ 'ਚ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ, ਜਿੱਥੇ 62 ਸਾਲਾ ਮਿਲਖਾ ਸਿੰਘ ਨੂੰ ਤੇਜ਼ ਰਫ਼ਤਾਰ ਥਾਰ ਗੱਡੀ ਨਾਲ ਕੁਚਲ ਕੇ ਅਤੇ ਸੜਕ 'ਤੇ ਤੜਫਦਾ ਛੱਡ ਕੇ ਕੁੜੀ ਗੱਡੀ ਲੈ ਕੇ ਫ਼ਰਾਰ ਹੋ ਗਈ। ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਥਾਰ ਦਾ ਨੰਬਰ ਪਤਾ ਲਗਾਉਣ ਵਿੱਚ ਜੁੱਟੀ ਹੋਈ ਹੈ।
ਹਾਦਸਾ ਸੈਕਟਰ-23/24 ਚੌਕ 'ਤੇ ਹੋਇਆ। ਸੈਕਟਰ-38 ਦੇ ਰਹਿਣ ਵਾਲੇ ਮਿਲਖਾ ਸਿੰਘ ਸੈਕਟਰ-17 ਦੇ ਸ਼ਿਵਾਲਿਕ ਵਿਊ ਹੋਟਲ 'ਚ ਹੈਲਪਰ ਦਾ ਕੰਮ ਕਰਦੇ ਸਨ। ਉਹ ਦੁਪਹਿਰ ਸਮੇਂ ਕੰਮ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਸੈਕਟਰ-23/24 ਚੌਕ ਦੇ ਕੋਲੋਂ ਸਾਈਕਲ 'ਤੇ ਗੁਜ਼ਰ ਰਹੇ ਸਨ, ਉਦੋਂ ਹੀ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਮਿਲਖਾ ਸਿੰਘ ਸੜਕ 'ਤੇ ਤੜਫਦੇ ਰਹੇ।
ਥਾਰ ਗੱਡੀ ਚਲਾ ਰਹੀ ਕੁੜੀ ਮੌਕੇ ਤੋਂ ਫ਼ਰਾਰ ਹੋ ਗਈ। ਰਾਹਗੀਰਾਂ ਨੇ ਜਦੋਂ ਤੱਕ ਮਿਲਖਾ ਸਿੰਘ ਨੂੰ ਹਸਪਤਾਲ ਪਹੁੰਚਾਇਆ, ਉਦੋਂ ਤਕ ਉਹ ਦਮ ਤੋੜ ਚੁੱਕੇ ਸਨ। ਸੈਕਟਰ-11 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।