ਮੋਹਾਲੀ 'ਚ ਹੋਟਲ ਮਾਲਕ ਦੇ ਪੁੱਤਰ 'ਤੇ ਵਰ੍ਹਾਈਆਂ ਗੋਲ਼ੀਆਂ, ਭੱਜ ਕੇ ਬਚਾਈ ਜਾਨ; ਹਰਿਆਣਾ ਦੇ ਇਨਾਮੀ ਗੈਂਗਸਟਰ ਦਾ ਆਇਆ ਨਾਂ
Hotel Owner ਦੇ ਪੁੱਤਰ ਦਾ ਨਾਮ ਗਗਨ ਦੱਸਿਆ ਜਾ ਰਿਹਾ ਹੈ। ਉੱਥੇ ਹੀ, ਫਾਇਰਿੰਗ ਕਰਨ ਵਾਲੇ ਗੈਂਗਸਟਰ ਦਾ ਨਾਂ ਸ਼ੁਭਮ ਪੰਡਿਤ ਦੱਸਿਆ ਜਾ ਰਿਹਾ ਹੈ ਜੋ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪਰ ਲੰਬੇ ਸਮੇਂ ਤੋਂ ਯਮੁਨਾਨਗਰ ਵਿਚ ਰਹਿ ਰਿਹਾ ਹੈ।
Publish Date: Sun, 09 Nov 2025 04:03 PM (IST)
Updated Date: Sun, 09 Nov 2025 04:09 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ : ਇਕ ਵਾਰ ਫਿਰ ਗੋਲੀਬਾਰੀ ਦੀ ਗੂੰਜ ਨਾਲ ਮੋਹਾਲੀ ਦਹਿਲ ਗਿਆ। ਬਾਈਕ 'ਤੇ ਆਏ ਬਦਮਾਸ਼ ਨੇ ਹੋਟਲ ਮਾਲਕ ਦੇ ਪੁੱਤਰ 'ਤੇ ਫਾਇਰਿੰਗ ਕੀਤੀ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ 'ਚ ਹਰਿਆਣਾ ਦੇ ਇਕ ਗੈਂਗਸਟਰ ਦਾ ਨਾਂ ਸਾਹਮਣੇ ਆ ਰਿਹਾ ਹੈ। ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਹੋਟਲ ਮਾਲਕ ਦੇ ਪੁੱਤਰ ਦਾ ਦਾਅਵਾ ਹੈ ਕਿ ਉਹ ਗੈਂਗਸਟਰ ਨੂੰ ਜਾਣਦਾ ਹੈ।
ਇਹ ਵਾਰਦਾਤ ਐਤਵਾਰ ਨੂੰ ਦਿਨ ਵੇਲੇ ਹੋਟਲ ਐਮਐਮ ਕ੍ਰਾਊਨ ਸਾਹਮਣੇ ਹੋਈ, ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਲੋਕ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ। ਗੋਲ਼ੀ ਲੱਗਣ ਕਾਰਨ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਮਿਲਦੇ ਹੀ ਪੁਲਿਸ ਘਟਨਾ ਸਥਾਨ 'ਤੇ ਪਹੁੰਚ ਗਈ।
ਘਟਨਾ ਸਥਾਨ ਤੋਂ ਚਾਰ ਖੋਲ ਬਰਾਮਦ ਹੋਏ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲ਼ੀ ਲੱਗਣ ਕਾਰਨ ਨੁਕਸਾਨੀ ਗਈ ਕਾਰ ਦੇ ਮਾਲਕ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਗੋਲ਼ੀ ਚਲਾਈ ਉਹ ਬਾਈਕ 'ਤੇ ਸੀ। ਬਾਈਕ 'ਤੇ ਨੰਬਰ ਪਲੇਟ ਨਹੀਂ ਲੱਗੀ ਸੀ।
ਗੈਂਗਸਟਰ 'ਤੇ ਇਕ ਲੱਖ ਦਾ ਇਨਾਮ, ਪੰਜਾਬੀ ਫਿਲਮ ਪ੍ਰੋਡਿਊਸਰ ਦੇ ਘਰ 'ਤੇ ਗੋਲੀਬਾਰੀ ਕਰਨ ਵਾਲਿਆਂ 'ਚ ਵੀ ਆਇਆ ਨਾਂ
ਹੋਟਲ ਮਾਲਕ ਦੇ ਪੁੱਤਰ ਦਾ ਨਾਮ ਗਗਨ ਦੱਸਿਆ ਜਾ ਰਿਹਾ ਹੈ। ਉੱਥੇ ਹੀ, ਫਾਇਰਿੰਗ ਕਰਨ ਵਾਲੇ ਗੈਂਗਸਟਰ ਦਾ ਨਾਂ ਸ਼ੁਭਮ ਪੰਡਿਤ ਦੱਸਿਆ ਜਾ ਰਿਹਾ ਹੈ ਜੋ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪਰ ਲੰਬੇ ਸਮੇਂ ਤੋਂ ਯਮੁਨਾਨਗਰ ਵਿਚ ਰਹਿ ਰਿਹਾ ਹੈ।
ਉਹ ਯਮੁਨਾਨਗਰ ਦੇ ਪਿੰਡ ਖੇੜੀ ਲੱਕਾ 'ਚ ਹੋਏ ਤੀਹਰੇ ਹੱਤਿਆਕਾਂਡ 'ਚ ਲੋੜੀਂਦਾ ਹੈ। ਉਸ 'ਤੇ ਹਰਿਆਣਾ ਪੁਲਿਸ ਨੇ ਇਕ ਲੱਖ ਦਾ ਇਨਾਮ ਐਲਾਨਿਆ ਹੋਇਆ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੋਹਾਲੀ ਦੇ ਸੈਕਟਰ-71 'ਚ ਪੰਜਾਬੀ ਫਿਲਮ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲਿਆਂ 'ਚ ਵੀ ਸ਼ੁਭਮ ਪੰਡਿਤ ਸ਼ਾਮਲ ਸੀ।