ਇਸ ਤੋਂ ਇਲਾਵਾ ਵੀਰਵਾਰ ਨੂੰ ਭੁੱਲਰ ਤੇ ਕ੍ਰਿਸ਼ਨੂ ਸ਼ਾਰਦਾ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਭੁੱਲਰ ਨੂੰ ਪਿਛਲੇ ਮਹੀਨੇ ਸੀਬੀਆਈ ਨੇ ਰਿਸ਼ਵਤ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰ ਦਿੱਤਾ ਜਾਵੇਗਾ। ਸੀਬੀਆਈ ਨੇ ਪਿਛਲੇ ਮਹੀਨੇ ਭੁੱਲਰ ਤੇ ਉਨ੍ਹਾਂ ਦੇ ਸਾਥੀ ਵਿਚੌਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਰਿਸ਼ਵਤ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਜਾਂਚ ਦੌਰਾਨ ਭੁੱਲਰ ਦੇ ਪਰਿਵਾਰ ਦੇ ਅੱਠ ਬੈਂਕ ਖਾਤਿਆਂ ਨੂੰ ਡੀ ਫ੍ਰੀਜ਼ ਕਰ ਦਿੱਤਾ ਸੀ। ਇਨ੍ਹਾਂ ’ਚ ਉਨ੍ਹਾਂ ਦਾ ਤੇ ਪੁੱਤਰ ਦਾ ਸੈਲਰੀ ਅਕਾਊਂਟ, ਪਿਤਾ ਦਾ ਪੈਨਸ਼ਨ ਅਕਾਊਂਟ ਤੇ ਹੋਰ ਖਾਤੇ ਸ਼ਾਮਲ ਹਨ। ਫ੍ਰੀਜ਼ ਕੀਤੇ ਜਾਣ ਕਾਰਨ ਇਨ੍ਹਾਂ ਖਾਤਿਆਂ ਤੋਂ ਲੈਣ-ਦੇਣ ਨਹੀਂ ਹੋ ਪਾ ਰਿਹਾ ਸੀ। ਇਸ ਕਾਰਨ ਭੁੱਲਰ ਦੇ ਵਕੀਲ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ’ਤੇ ਵੀਰਵਾਰ ਨੂੰ ਸੀਬੀਆਈ ਨੇ ਜਵਾਬ ਦਾਇਰ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪੰਜ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕੀਤੇ ਜਾਣ ਤੋਂ ਕੋਈ ਇਤਰਾਜ਼ ਨਹੀਂ ਹੈ। ਇਨ੍ਹਾਂ ’ਚ ਭੁੱਲਰ ਤੇ ਉਨ੍ਹਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ, ਪਿਤਾ ਦਾ ਪੈਨਸ਼ਨ ਅਕਾਊਂਟ ਤੇ ਦੋ ਜੁਆਇੰਟ ਖਾਤੇ ਸ਼ਾਮਲ ਹਨ। ਹਾਲਾਂਕਿ ਸੀਬੀਆਈ ਨੇ ਤਿੰਨ ਬੈਂਕ ਖਾਤਿਆਂ ਨੂੰ ਸ਼ੱਕੀ ਦੱਸਦਿਆਂ ਉਨ੍ਹਾਂ ਨੂੰ ਡੀ-ਫ੍ਰੀਜ਼ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਭੁੱਲਰ ਦੇ ਬੈਂਕ ਖਾਤਿਆਂ ਨੂੰ ਲੈ ਕੇ ਦਾਇਰ ਅਰਜ਼ੀ ’ਤੇ ਹੁਣ ਅੱਠ ਦਸੰਬਰ ਨੂੰ ਫ਼ੈਸਲਾ ਹੋਵੇਗਾ। ਇਸ ਤੋਂ ਇਲਾਵਾ ਵੀਰਵਾਰ ਨੂੰ ਭੁੱਲਰ ਤੇ ਕ੍ਰਿਸ਼ਨੂ ਸ਼ਾਰਦਾ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਭੁੱਲਰ ਨੂੰ ਪਿਛਲੇ ਮਹੀਨੇ ਸੀਬੀਆਈ ਨੇ ਰਿਸ਼ਵਤ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।
ਸਾਢੇ ਸੱਤ ਕਰੋੜ ਰੁਪਏ ਸੀਬੀਆਈ ਦੇ ਬੈਂਕ ਖਾਤੇ ’ਚ ਹੋਣਗੇ ਜਮ੍ਹਾ
ਸੀਬੀਆਈ ਨੂੰ ਜਾਂਚ ਦੌਰਾਨ ਭੁੱਲਰ ਦੇ ਘਰੋਂ ਸਾਢੇ ਸੱਤ ਕਰੋੜ ਰੁਪਏ ਮਿਲੀ ਸੀ। ਇਹ ਨਕਦੀ ਪਿਛਲੇ ਇਕ ਮਹੀਨੇ ਤੋਂ ਸੀਬੀਆਈ ਦਫ਼ਤਰ ਦੇ ਮਾਲਖਾਨੇ ’ਚ ਪਈ ਹੈ। ਸੀਬੀਆਈ ਨੇ ਇਸ ਨੂੰ ਬੈਂਕ ਖਾਤੇ ’ਚ ਜਮ੍ਹਾ ਕਰਾਉਣ ਲਈ ਕੋਰਟ ’ਚ ਅਰਜ਼ੀ ਦਾਇਰ ਕੀਤੀ। ਇਸ ’ਤੇ ਭੁੱਲਰ ਦੇ ਵਕੀਲ ਨੇ ਇਤਰਾਜ਼ ਨਹੀਂ ਕੀਤਾ। ਅਜਿਹੇ ’ਚ ਭੁੱਲਰ ਦੇ ਘਰੋਂ ਮਿਲੇ ਨੋਟਾਂ ਦੇ ਢੇਰ ਹੁਣ ਬੈਂਕ ਖਾਤੇ ’ਚ ਜਮ੍ਹਾ ਹੋ ਜਾਣਗੇ।