ਲੁਧਿਆਣਾ ਵਿਚ ਕੁਝ ਬੱਸਾਂ ਕਿੱਲੋਮੀਟਰ ਸਕੀਮ ਦੇ ਤਹਿਤ ਚਲੀਆਂ ਪਰ ਉਨ੍ਹਾਂ ਵਿਚ ਕੰਡਕਟਰ ਨਹੀਂ ਸਨ। ਇਸ ਦੌਰਾਨ ਡਰਾਈਵਰ ਨੇ ਯਾਤਰੀਆਂ ਨੂੰ ਬੱਸ ਵਿਚ ਬੈਠਾਇਆ ਤੇ ਟਿਕਟ ਕੱਟੀ। ਇਸ ਕਾਰਨ ਬੱਸ ਚਾਲਕਾਂ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਕਿਲੋਮੀਟਰ ਸਕੀਮ ਦੇ ਵਿਰੋਧ ਵਿਚ ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕਾਂਟ੍ਰੈਕਟ ਵਰਕਰ ਯੂਨੀਅਨ ਨੇ ਚੌਥੇ ਦਿਨ ਵੀ ਬੱਸਾਂ ਦਾ ਪਹੀਆ ਜਾਮ ਰੱਖਿਆ। ਇਸ ਦੌਰਾਨ ਐਤਵਾਰ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਤਰਨਤਾਰਨ ਵਿਚ ਹੋਈ ਬੈਠਕ ਵਿਚ ਫੈਸਲਾ ਕੀਤਾ ਗਿਆ ਸੀ ਕਿ ਸੋਮਵਾਰ ਤੋਂ ਪੂਰੇ ਸੂਬੇ ਵਿਚ ਪਹਿਲਾਂ ਵਾਂਗ ਸਰਕਾਰੀ ਬੱਸਾਂ ਚਲਣਗੀਆਂ। ਫਿਰ ਸੋਮਵਾਰ ਨੂੰ ਯੂਨੀਅਨ ਦੇ ਨੁਮਾਇੰਦਿਆਂ ਨੇ ਵੀਡੀਓ ਪੋਸਟ ਕਰ ਕੇ ਸੂਬਾ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਦੁਬਾਰਾ ਰੱਖਿਆ। ਇਸ ਨਾਲ ਹੀ ਇਹ ਐਲਾਨ ਕੀਤਾ ਕਿ ਟ੍ਰਾਂਸਪੋਰਟ ਮੰਤਰੀ ਨਾਲ ਹੋਈ ਬੈਠਕ ਵਿਚ ਜੋ ਸਹਿਮਤੀ ਬਣੀ ਸੀ, ਉਸ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮਾਨੀਆਂ ਜਾਂਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਦੂਜੇ ਪਾਸੇ, ਲੁਧਿਆਣਾ ਵਿਚ ਕੁਝ ਬੱਸਾਂ ਕਿੱਲੋਮੀਟਰ ਸਕੀਮ ਦੇ ਤਹਿਤ ਚਲੀਆਂ ਪਰ ਉਨ੍ਹਾਂ ਵਿਚ ਕੰਡਕਟਰ ਨਹੀਂ ਸਨ। ਇਸ ਦੌਰਾਨ ਡਰਾਈਵਰ ਨੇ ਯਾਤਰੀਆਂ ਨੂੰ ਬੱਸ ਵਿਚ ਬੈਠਾਇਆ ਤੇ ਟਿਕਟ ਕੱਟੀ। ਇਸ ਕਾਰਨ ਬੱਸ ਚਾਲਕਾਂ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਸੋਮਵਾਰ ਨੂੰ ਮੁਕਤਸਰ, ਗੁਰਦਾਸਪੁਰ ਵਿਚ ਕੋਈ ਸਰਕਾਰੀ ਬੱਸ ਨਹੀਂ ਚੱਲੀ ਤੇ ਨਵਾਂਸ਼ਹਿਰ ਵਿਚ 40 ਬੱਸਾਂ ਵਿੱਚੋਂ ਸਿਰਫ ਦੋ ਬੱਸਾਂ ਹੀ ਚੱਲੀਆਂ। ਸੰਗਰੂਰ, ਲੁਧਿਆਣਾ ਤੇ ਬਠਿੰਡਾ ਵਿਚ ਪੰਜਾਹ ਫੀਸਦ ਬੱਸਾਂ ਹੀ ਰੂਟ 'ਤੇ ਚੱਲੀਆਂ। ਸੰਗਰੂਰ ਵਿਚ ਹੋਰਨਾਂ ਸੂਬਿਆਂ ਦੇ ਰੂਟ ਮਿਸ ਰਹੇ। ਫ਼ਾਜ਼ਿਲਕਾ ਵਿਚ ਬੱਸਾਂ ਦਾ ਪਹੀਆ ਜਾਮ ਰਿਹਾ, ਜਦਕਿ ਫਿਰੋਜ਼ਪੁਰ ਤੋਂ ਸਿਰਫ 2 ਤੋਂ ਤਿੰਨ ਬੱਸਾਂ ਹੀ ਫ਼ਾਜ਼ਿਲਕਾ -ਫਿਰੋਜ਼ਪੁਰ ਰੂਟ 'ਤੇ ਚੱਲੀਆਂ। ਪਟਿਆਲਾ ਵਿਚ 30 ਫੀਸਦ ਬੱਸਾਂ ਹੀ ਚੱਲੀਆਂ, ਰੂਪਨਗਰ ਵਿਚ 85 ਬੱਸਾਂ ਵਿੱਚੋਂ ਸਿਰਫ ਚਾਰ-ਪੰਜ ਬੱਸਾਂ ਹੀ ਚੱਲ ਸਕੀਆਂ। ਕਪੂਰਥਲਾ ਵਿਚ 90 ਬੱਸਾਂ ਵਿੱਚੋਂ ਸਿਰਫ 22 ਬੱਸਾਂ ਦਾ ਸੰਚਾਲਨ ਹੋ ਸਕਿਆ। ਜਲੰਧਰ ਡੀਪੂ ਵਿਚ 300 ਦੇ ਕਰੀਬ ਬੱਸਾਂ ਹਨ ਅਤੇ ਸਿਰਫ ਤਿੰਨ ਰੂਟ 'ਤੇ ਹੀ ਚੱਲੀਆਂ। ਫਿਰੋਜ਼ਪੁਰ ਡੀਪੂ ਵਿਚ 108 ਬੱਸਾਂ ਵਿੱਚੋਂ ਚਾਰ ਬੱਸਾਂ ਫ਼ਾਜ਼ਿਲਕਾ ਤੇ ਮੋਗਾ ਰੂਟ 'ਤੇ ਚੱਲੀਆਂ।
ਸੰਗਰੂਰ ਵਿਚ ਸੰਗਠਨ ਦੇ ਮੁਲਾਜ਼ਮ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਾਂਟ੍ਰੈਕਟ ਵਰਕਰਾਂ 'ਤੇ ਦਰਜ ਕੇਸ ਰੱਦ ਕਰਨ ਤੇ ਸਾਰੇ ਸਾਥੀਆਂ ਦੀ ਰਿਹਾਈ ਦੀ ਮੰਗ ਜਾਰੀ ਹੈ। ਜਦ ਤੱਕ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ। ਅੰਮ੍ਰਿਤਸਰ ਵਿਚ ਯੂਨੀਅਨ ਦੇ ਸਹਿ-ਸਕੱਤਰ ਜੋਧ ਸਿੰਘ ਨੇ ਕਿਹਾ ਕਿ ਸਰਕਾਰ ਨੇ ਬੈਠਕ ਵਿਚ ਜੋ ਫੈਸਲੇ ਕੀਤੇ ਸਨ, ਉਨ੍ਹਾਂ 'ਤੇ ਸੋਮਵਾਰ ਨੂੰ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਭਰੋਸੇ 'ਤੇ ਯੂਨੀਅਨ ਨੇ ਹੁਣ ਹੜਤਾਲ ਖਤਮ ਕਰ ਦਿੱਤੀ ਹੈ ਤੇ ਦੋ ਦਸੰਬਰ ਨੂੰ ਅੰਮ੍ਰਿਤਸਰ ਵਿਚ ਆਮ ਦਿਨਾਂ ਦੀ ਤਰ੍ਹਾਂ ਬੱਸਾਂ ਆਮ ਵਾਂਗ ਚੱਲਣਗੀਆਂ।