ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ’ਚ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਗੱਲ ਨੂੰ ਲੈ ਕੇ ਸਿਆਸਤ ਕਰਨ ਲੱਗੀਆਂ ਹਨ। ਜਦਕਿ ਅਸਲੀ ਮੁੱਦਾ ਤਾਂ ਉਹ ਸੀ ਜਿਸ ਨੂੰ ਲੈ ਕੇ ਡਾ. ਸਿੱਧੂ ਰਾਜਪਾਲ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦੀ ਮੰਗ ਤਾਂ ਸ਼ਿਵਾਲਿਕ ਖੇਤਰ ’ਚ ਸਿਆਸੀ ਆਗੂਆਂ ਦੇ ਬਣ ਰਹੇ ਵੱਡੇ-ਵੱਡੇ ਫਾਰਮ ਹਾਊਸਾਂ ਦੀ ਜਾਂਚ ਕਰਨ ਦੀ ਸੀ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਡਰਗਜ਼ ਮਨੀ ਦੀ ਟ੍ਰੇਲ ਜਾਂਚਣ ਲਈ ਹਾਈ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਹੇਠ ਕਮੇਟੀ ਬਣਾਉਣ ਦੀ ਮੰਗ ਮਗਰੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣਾ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ’ਚ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਗੱਲ ਨੂੰ ਲੈ ਕੇ ਸਿਆਸਤ ਕਰਨ ਲੱਗੀਆਂ ਹਨ। ਜਦਕਿ ਅਸਲੀ ਮੁੱਦਾ ਤਾਂ ਉਹ ਸੀ ਜਿਸ ਨੂੰ ਲੈ ਕੇ ਡਾ. ਸਿੱਧੂ ਰਾਜਪਾਲ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦੀ ਮੰਗ ਤਾਂ ਸ਼ਿਵਾਲਿਕ ਖੇਤਰ ’ਚ ਸਿਆਸੀ ਆਗੂਆਂ ਦੇ ਬਣ ਰਹੇ ਵੱਡੇ-ਵੱਡੇ ਫਾਰਮ ਹਾਊਸਾਂ ਦੀ ਜਾਂਚ ਕਰਨ ਦੀ ਸੀ।
ਜਾਖੜ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਭ੍ਰਿਸ਼ਟਾਚਾਰ ਨੂੰ ਕੈਂਸਰ ਦੱਸਦੇ ਹਨ, ਪਰ ਉਹ ਇਸ ਨੂੰ ਖ਼ਤਮ ਕਰਨ ਲਈ ਕੁਝ ਨਹੀਂ ਕਰਦੇ। ਅੱਜ ਸ਼ਿਵਾਲਿਕ ਖੇਤਰ ’ਚ ਸਿਆਸੀ ਆਗੂਆਂ ਦੇ ਮਹਿਲ ਜਿਹੇ ਫਾਰਮ ਹਾਊਸ ਬਣ ਰਹੇ ਹਨ। ਆਖ਼ਰ ਇਸ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ।" ਉਨ੍ਹਾਂ ਕਿਹਾ ਕਿ ਇਸੇ ਲਈ ਉਹ ਮੁੱਖ ਮੰਤਰੀ ਤੋਂ ਵਾਰ-ਵਾਰ ਇਹ ਮੰਗ ਕਰ ਰਹੇ ਹਨ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਜਦੋਂ ਤੱਕ ਇਹ ਨਾ ਪਤਾ ਲੱਗੇ ਕਿ ਆਖ਼ਰ ਪੈਸਾ ਕਿੱਥੇ ਜਾ ਰਿਹਾ ਹੈ। ਕਿਉਂਕਿ ਸਰਕਾਰ ਨੇ ਹੁਣ ਤੱਕ ਕੋਈ ਵੱਡੀ ਮੱਛੀ ਨਹੀਂ ਫੜੀ। ਇਸ ਦੀ ਸ਼ੁਰੂਆਤ ਸਿਆਸੀ ਆਗੂਆਂ ਤੋਂ ਹੋਣੀ ਚਾਹੀਦੀ ਹੈ। ਆਖ਼ਰ ਸਿਆਸਤ ’ਚ ਆਉਣ ਮਗਰੋਂ ਉਨ੍ਹਾਂ ਦੇ ਘਰ ਤੇ ਗੱਡੀ ਦਾ ਆਕਾਰ ਕਿਵੇਂ ਵੱਡਾ ਹੋ ਜਾਂਦਾ ਹੈ।
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਡਾ. ਸਿੱਧੂ ਇਸੇ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲੇ ਸਨ। ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ ਪੂਰੇ ਮੁੱਦੇ ਨੂੰ ਇਸ ਤਰ੍ਹਾਂ ਫੋਕਸ ਕਰ ਦਿੱਤਾ ਕਿ ਮੁੱਖ ਮੰਤਰੀ ਬਣਨ ਲਈ ਪਾਰਟੀਆਂ 500 ਕਰੋੜ ਰੁਪਏ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬੁਲਾਰਾ ਰੋਜ਼ ਇਸ ਗੱਲ ਦਾ ਸਪੱਸ਼ਟੀਕਰਨ ਮੰਗ ਰਿਹਾ ਹੈ। ਜਦਕਿ ਉਨ੍ਹਾਂ ਦੀ ਮੰਗ ਤਾਂ ਇਸ ਗੱਲ ਨੂੰ ਲੈ ਕੇ ਹੋਣੀ ਚਾਹੀਦੀ ਹੈ ਕਿ ਆਖ਼ਰ ਸਿਆਸੀ ਆਗੂਆਂ ਦੇ ਫਾਰਮ ਹਾਊਸ ਦਾ ਆਕਾਰ ਇੰਨਾ ਵੱਡਾ ਕਿਵੇਂ ਹੋ ਗਿਆ। ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਹੀ ਇਕ-ਦੂਜੇ ਦੀ ਪਿੱਠ ਖੁਜਲਾ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਵੀ ਇਸ ਮਾਮਲੇ ’ਚ ਚੁੱਪ ਹਨ। ਕਿਉਂਕਿ ਦੋਹਾਂ ਪਾਰਟੀਆਂ ਇੰਡੀ ਗੱਠਜੋੜ ’ਚ ਸ਼ਾਮਲ ਹਨ।