ਵੱਖ-ਵੱਖ ਜ਼ਿਲ੍ਹਿਆਂ ਦੇ 7 ਨੌਜਵਾਨ ਫ਼ੌਜ ਤੇ ਹਵਾਈ ਫ਼ੌਜ ਲਈ ਚੁਣੇ, ਮੁਹਾਲੀ ਦੇ ਆਰਮਡ ਫੋਰਸਿਜ਼ ਇੰਸਟੀਚਿਊਟਸ ਨੇ ਮੁੜ ਲਹਿਰਾਏ ਸਫ਼ਲਤਾ ਦੇ ਝੰਡੇ
ਇੱਥੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਕੁੱਲ 7 ਪ੍ਰਤਿਭਾਵਾਂ ਨੇ ਭਾਰਤੀ ਹਥਿਆਰਬੰਦ ਫ਼ੌਜਾਂ ਵਿਚ ਅਫ਼ਸਰ ਵਜੋਂ ਸ਼ਾਮਲ ਹੋ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
Publish Date: Sun, 14 Dec 2025 11:47 AM (IST)
Updated Date: Sun, 14 Dec 2025 11:57 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਇੱਥੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਕੁੱਲ 7 ਪ੍ਰਤਿਭਾਵਾਂ ਨੇ ਭਾਰਤੀ ਹਥਿਆਰਬੰਦ ਫ਼ੌਜਾਂ ਵਿਚ ਅਫ਼ਸਰ ਵਜੋਂ ਸ਼ਾਮਲ ਹੋ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਵਿੱਚੋਂ 5 ਨੌਜਵਾਨਾਂ ਦੀ ਚੋਣ ਭਾਰਤੀ ਫ਼ੌਜ ਤੇ ਭਾਰਤੀ ਹਵਾਈ ਸੈਨਾ ਵਿਚ ਹੋਈ ਹੈ, ਜਦਕਿ ਦੋ ਮਹਿਲਾ ਕੈਡਿਟਸ ਫਲਾਇੰਗ ਅਫ਼ਸਰ ਵਜੋਂ ਸ਼ਾਮਲ ਹੋਈਆਂ ਹਨ।
ਚੁਣੇ ਗਏ ਕੈਡਿਟਸ ਮੋਹਾਲੀ ਸਥਿਤ ਸੰਸਥਾ ਦੇ ਸਾਬਕਾ ਵਿਦਿਆਰਥੀ ਹਨ:
-ਗੁਰਕੀਰਤ ਸਿੰਘ (ਅੰਮ੍ਰਿਤਸਰ): ਇਨ੍ਹਾਂ ਦੇ ਪਿਤਾ ਕਾਰਪਸ ਆਫ਼ ਇੰਜੀਨੀਅਰਜ਼ ਦੇ ਸੇਵਾ ਮੁਕਤ ਫ਼ੌਜੀ ਹਨ।
-ਬਰਜਿੰਦਰ ਸਿੰਘ (ਗੁਰਦਾਸਪੁਰ): ਇਨ੍ਹਾਂ ਦੇ ਪਿਤਾ ਸਕੂਲ ਪ੍ਰਿੰਸੀਪਲ ਹਨ ਤੇ ਮਾਤਾ ਪੀਐੱਸਪੀਸੀਐੱਲ ਵਿਚ ਸੁਪਰਡੈਂਟ ਹਨ।
-ਸੁਖਦੇਵ ਸਿੰਘ ਗਿੱਲ (ਗੁਰਦਾਸਪੁਰ): ਇਨ੍ਹਾਂ ਦੇ ਪਿਤਾ ਪੀਐੱਸਪੀਸੀਐੱਲ ਤੋਂ ਸੇਵਾ ਮੁਕਤ ਜੇਈ ਹਨ।
-ਵਿਨਾਇਕ ਸ਼ਰਮਾ (ਪਠਾਨਕੋਟ): ਇਨ੍ਹਾਂ ਦੇ ਮਾਤਾ-ਪਿਤਾ ਪ੍ਰਾਈਵੇਟ ਖੇਤਰ ’ਚ ਸੇਵਾਵਾਂ ਦੇ ਰਹੇ ਹਨ।
- ਕੁਸ਼ ਪਾਂਡਿਆ (ਲੁਧਿਆਣਾ): ਇਹ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ ਤੋਂ 216ਵੇਂ ਕੋਰਸ ਰਾਹੀਂ ਭਾਰਤੀ ਹਵਾਈ ਸੈਨਾ ਵਿਚ ਫਲਾਇੰਗ ਅਫ਼ਸਰ ਵਜੋਂ ਸ਼ਾਮਲ ਹੋਏ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਚੁਣੀਆਂ ਗਈਆਂ ਅਫ਼ਸਰ:
ਮੋਹਾਲੀ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਦੀਆਂ ਦੋ ਸਾਬਕਾ ਵਿਦਿਆਰਥਣਾਂ ਨੇ ਵੀ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਪਾਸਆਊਟ ਹੋ ਕੇ ਹਵਾਈ ਫ਼ੌਜ ਵਿਚ ਆਪਣੀ ਜਗ੍ਹਾ ਬਣਾਈ:
ਫਲਾਇੰਗ ਅਫ਼ਸਰ ਚਰਨਪ੍ਰੀਤ ਕੌਰ:
ਨਿਯੁਕਤੀ: ਪ੍ਰਸ਼ਾਸਨਕ ਸ਼ਾਖਾ ’ਚ ਹੋਈ।
ਪਿਛੋਕੜ: ਪਿਤਾ ਹਰਮਿੰਦਰ ਸਿੰਘ ਬਨਵੈਤ ਪੇਸ਼ੇ ਤੋਂ ਡਰਾਈਵਰ ਹਨ ਅਤੇ ਉਹ ਕੁਰਾਲੀ, ਐੱਸਏਐੱਸ ਨਗਰ ਦੇ ਵਸਨੀਕ ਹਨ।
ਫਲਾਇੰਗ ਅਫ਼ਸਰ ਮਹਿਕ ਦਹੀਆ:
ਨਿਯੁਕਤੀ: ਹਵਾਈ ਫ਼ੌਜ ਦੀ ਲੇਖਾ ਸ਼ਾਖਾ ’ਚ ਕੀਤੀ ਗਈ।
ਪਿਛੋਕੜ: ਪਿਤਾ ਅਨਿਲ ਕੁਮਾਰ ਦਹੀਆ ਸਰਕਾਰੀ ਅਧਿਆਪਕ ਹਨ।