ਮੁਅੱਤਲ DIG ਭੁੱਲਰ ਨੇ ਅਰਜ਼ੀ ਦਾਖਲ ਕਰ ਕੇ ਗ੍ਰਿਫਟਤਾਰੀ ਰੂਟ ਦੀ ਮੰਗੀ ਸੀਸੀਟੀਵੀ ਫੁਟੇਜ, CBI ਨੂੰ ਜਵਾਬ ਦੇਣ ਲਈ ਨੋਟਿਸ ਜਾਰੀ
ਇਸ ਤੋਂ ਪਹਿਲਾਂ ਭੁੱਲਰ ਨੇ ਆਪਣੇ ਬਚਾਅ ਵਿਚ ਅਦਾਲਤ ਤੋਂ ਕੁਝ ਰਿਕਾਰਡ ਮੰਗਿਆ ਹੈ। ਭੁੱਲਰ ਦੇ ਵਕੀਲ ਨੇ ਵੀਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਇਕ ਅਰਜ਼ੀ ਦਾਖਲ ਕੀਤੀ, ਜਿਸ ਵਿਚ ਉਨ੍ਹਾਂ ਨੇ ਡੀਸੀ ਕੰਪਲੈਕਸ ਮੋਹਾਲੀ ਤੋਂ ਸੈਕਟਰ 30 ਸਥਿਤ ਸੀਬੀਆਈ ਆਫਿਸ ਵਿਚ ਰੂਟ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸੰਭਾਲ ਕੇ ਰੱਖਣ ਦੀ ਮੰਗ ਕੀਤੀ ਹੈ।
Publish Date: Fri, 05 Dec 2025 08:40 AM (IST)
Updated Date: Fri, 05 Dec 2025 08:44 AM (IST)
ਜਾਸ, ਚੰਡੀਗੜ੍ਹ : ਰਿਸ਼ਵਤ ਮਾਮਲੇ ਵਿਚ ਫਸੇ ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ਼ ਸੀਬੀਆਈ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਭੁੱਲਰ ਨੇ ਆਪਣੇ ਬਚਾਅ ਵਿਚ ਅਦਾਲਤ ਤੋਂ ਕੁਝ ਰਿਕਾਰਡ ਮੰਗਿਆ ਹੈ। ਭੁੱਲਰ ਦੇ ਵਕੀਲ ਨੇ ਵੀਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਇਕ ਅਰਜ਼ੀ ਦਾਖਲ ਕੀਤੀ, ਜਿਸ ਵਿਚ ਉਨ੍ਹਾਂ ਨੇ ਡੀਸੀ ਕੰਪਲੈਕਸ ਮੋਹਾਲੀ ਤੋਂ ਸੈਕਟਰ 30 ਸਥਿਤ ਸੀਬੀਆਈ ਆਫਿਸ ਵਿਚ ਰੂਟ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸੰਭਾਲ ਕੇ ਰੱਖਣ ਦੀ ਮੰਗ ਕੀਤੀ ਹੈ। ਇਸ ’ਤੇ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ, ਜਿਸ ’ਤੇ ਅੱਠ ਦਸੰਬਰ ਨੂੰ ਸੁਣਵਾਈ ਹੋਵੇਗੀ। ਭੁੱਲਰ ਨੇ ਸੀਬੀਆਈ ਦੇ ਇੰਸਪੈਕਟਰ ਸੋਨਲ ਮਿਸ਼ਰਾ ਤੇ ਡੀਐੱਸਪੀ ਕੁਲਦੀਪ ਸਿੰਘ ਦੀ ਕਾਲ ਡਿਟੇਲ ਤੇ ਟਾਵਰ ਲੋਕੇਸ਼ਨ ਦਾ ਵੀ ਰਿਕਾਰਡ ਮੰਗਿਆ ਹੈ। ਸੀਬੀਆਈ ਨੇ 16 ਅਕਤੂਬਰ ਨੂੰ ਭੁੱਲਰ ਨੂੰ ਉਨ੍ਹਾਂ ਦੇ ਡੀਸੀ ਕੰਪਲੈਕਸ ਮੋਹਾਲੀ ਸਥਿਤ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ।