ਰਾਘਵ ਚੱਢਾ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਬਣਾਇਆ ਸਲਾਹਕਾਰ ਕਮੇਟੀ ਦਾ ਚੇਅਰਮੈਨ
ਬੀਤੇ ਦਿਨੀਂ ਚੀਫ ਸੈਕਟਰੀ ਵੀਕੇ ਜੰਜੂਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਮੇਟੀ 'ਚ ਇਕ ਚੇਅਰਮੈਨ ਤੇ ਬਾਕੀ ਮੈਂਬਰ ਹੋਣਗੇ। ਇਹ ਕਮੇਟੀ ਸਿੱਧੇ ਦੌਰ 'ਤੇ ਅਫਸਰਾਂ ਨਾਲ ਮੀਟਿੰਗ ਕਰ ਸਕੇਗੀ। ਉੱਥੇ ਹੀ ਉਨ੍ਹਾਂ ਕੰਮਕਾਜ ਸਬੰਧੀ ਨਿਰਦੇਸ਼ ਦੇ ਸਕੇਗੀ।
Publish Date: Mon, 11 Jul 2022 12:20 PM (IST)
Updated Date: Mon, 11 Jul 2022 02:16 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : 'ਆਪ' ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਪੰਜਾਬ ਸਰਕਾਰ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ (Punjab Govt) ਵੱਲੋਂ ਨਵੀਂ ਬਣਾਈ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਲੋਕ ਮੁੱਦਿਆਂ 'ਤੇ ਸਰਕਾਰ ਨੂੰ ਸਲਾਹ ਦੇਵੇਗੀ। 11 ਨਵੰਬਰ 1988 ਨੂੰ ਜਨਮੇ ਰਾਘਵ ਚੱਢਾ ਬਹੁਤ ਥੋੜ੍ਹੇ ਸਮੇਂ ਅੰਦਰ ਹੀ ਸਿਆਸਤ ਦੇ ਸਿਖਰ 'ਤੇ ਪਹੁੰਚੇ। ਮੌਜੂਦਾ ਸਮੇਂ ਪੰਜਾਬ 'ਚ ਰਾਜ ਸਭਾ ਮੈਂਬਰ ਰਾਘਵ ਚੱਢਾ ਦਿੱਲੀ ਜਲ ਬੋਰਡ ਦੇ ਮੀਤ ਪ੍ਰਧਾਨ ਤੇ ਦਿੱਲੀ ਦੀ ਰਾਜੇਂਦਰ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਪੇਸ਼ੇ ਵਜੋਂ ਉਹ ਚਾਰਟਰਡ ਅਕਾਊਂਟੈਂਡ (CA) ਹਨ।
ਬੀਤੇ ਦਿਨੀਂ ਚੀਫ ਸੈਕਟਰੀ ਵੀਕੇ ਜੰਜੂਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਮੇਟੀ 'ਚ ਇਕ ਚੇਅਰਮੈਨ ਤੇ ਬਾਕੀ ਮੈਂਬਰ ਹੋਣਗੇ। ਇਹ ਕਮੇਟੀ ਸਿੱਧੇ ਦੌਰ 'ਤੇ ਅਫਸਰਾਂ ਨਾਲ ਮੀਟਿੰਗ ਕਰ ਸਕੇਗੀ। ਉੱਥੇ ਹੀ ਉਨ੍ਹਾਂ ਕੰਮਕਾਜ ਸਬੰਧੀ ਨਿਰਦੇਸ਼ ਦੇ ਸਕੇਗੀ। ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਕਮੇਟੀ ਜ਼ਰੀਏ ਸਰਕਾਰ ਦੇ ਪ੍ਰਸ਼ਾਸਨਿਕ ਕੰਮਕਾਜ 'ਚ ਤੇਜ਼ੀ ਆਵੇਗੀ। ਇਸ ਤੋਂ ਪਹਿਲਾਂ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਸੀਐੱਮ ਲਾਏ ਜਾਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਖ਼ੂਬ ਹੋ ਰਹੀ ਸੀ ਜਿਸ ਨੂੰ ਵਿਰਾਮ ਦਿੰਦਿਆਂ ਪੰਜਾਬ ਸਰਕਾਰ ਨੇ ਸਪੱਸ਼ਟੀਕਰਨ ਜਾਰੀ ਕੀਤਾ ਸੀ ਕਿ ਅਜਿਹਾ ਕੁਝ ਨਹੀਂ ਹੈ।
ਕਮੇਟੀ ਦੇ ਗਠਨ ਸਬੰਧੀ ਜੋ ਸ਼ਰਤਾਂ ਤੇ ਨਿਯਮ ਤੈਅ ਕੀਤੇ ਹਨ, ਉਨ੍ਹਾਂ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਕਮੇਟੀ ਐਡਹਾਕ ਹੋਵੇਗੀ ਤੇ ਜਨਤਾ ਨਾਲ ਜੁੜੇ ਮਾਮਲਿਆਂ 'ਤੇ ਹੀ ਸਰਕਾਰ ਨੂੰ ਸੁਝਾਅ ਦੇਵੇਗੀ। ਇਸ ਕਮੇਟੀ 'ਚ ਇਕ ਚੇਅਰਮੈਨ ਤੇ ਕੁਝ ਮੈਂਬਰ ਹੋਣਗੇ ਜਿਨ੍ਹਾਂ ਦੀ ਨਿਯੁਕਤੀ ਸਮੇਂ-ਸਮੇਂ 'ਤੇ ਸਰਕਾਰ ਵੱਲੋਂ ਕੀਤੀ ਜਾਵੇਗੀ। ਕਮੇਟੀ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਕੋਈ ਤਨਖਾਹ, ਭੱਤੇ ਤੇ ਹੋਰ ਖਰਚੇ ਨਹੀਂ ਦਿੱਤੇ ਜਾਣਗੇ। ਹੁਣ ਰਾਘਵ ਚੱਢਾ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।