CM ਫਲਾਈਂਗ ਸਕੁਐਡ ਦੀ ਵੱਡੀ ਕਾਰਵਾਈ ! ਘਟੀਆ ਸੜਕ ਬਣਾਉਣ 'ਤੇ ਪੰਜਾਬ ਮੰਡੀ ਬੋਰਡ ਦਾ JE ਟਰਮੀਨੇਟ ਤੇ SDO ਨੂੰ ਨੋਟਿਸ
ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ 'ਤੇ ਅਚਨਚੇਤ ਨਿਰੀਖਣ ਦੌਰਾਨ ਨਿਰਮਾਣ 'ਚ ਖਾਮੀਆਂ ਮਿਲਣ ਤੋਂ ਬਾਅਦ ਜੇਈ ਗੁਰਪ੍ਰੀਤ ਸਿੰਘ ਨੂੰ ਟਰਮੀਨੇਟ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਉਪਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
Publish Date: Mon, 17 Nov 2025 03:24 PM (IST)
Updated Date: Mon, 17 Nov 2025 03:48 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੀਐੱਮ ਫਲਾਈਂਗ ਸਕੁਐਡ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਮੰਡੀ ਬੋਰਡ ਦੇ ਜੇਈ ਨੂੰ ਬਰਖ਼ਾਸਤ ਕਰ ਦਿੱਤਾ। ਦਰਅਸਲ, ਫਲਾਈਂਗ ਸਕੁਐਡ ਵੱਲੋਂ ਇਹ ਕਾਰਵਾਈ ਸੜਕ ਨਿਰਮਾਣ 'ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ 'ਤੇ ਜ਼ੀਰੋ ਟੋਲਰੈਂਸ ਤਹਿਤ ਕੀਤੀ ਗਈ। ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ 'ਤੇ ਅਚਨਚੇਤ ਨਿਰੀਖਣ ਦੌਰਾਨ ਨਿਰਮਾਣ 'ਚ ਖਾਮੀਆਂ ਮਿਲਣ ਤੋਂ ਬਾਅਦ ਜੇਈ ਗੁਰਪ੍ਰੀਤ ਸਿੰਘ ਨੂੰ ਟਰਮੀਨੇਟ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਉਪਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਐਸਡੀਓ ਅਧੀਨ ਆਉਣ ਵਾਲੇ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ। ਇਹ ਕਾਰਵਾਈ ਪੰਜਾਬ ਸਰਕਾਰ ਦਾ ਸਾਫ਼ ਸੁਨੇਹਾ ਹੈ ਕਿ ਸੂਬੇ 'ਚ ਸੜਕ ਨਿਰਮਾਣ ਕਾਰਜਾਂ 'ਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।