ਪੰਜਾਬ ਸਰਕਾਰ ਨੇ ਨਵੇਂ ਸਾਲ ਦਾ ਦਿੱਤਾ ਤੋਹਫ਼ਾ, ਤਿੰਨ ਆਈਏਐੱਸ ਅਧਿਕਾਰੀਆਂ ਦੀ ਕੀਤੀ Promotion, ਮਿਲਿਆ ਸਕੱਤਰ ਦਾ ਰੈਂਕ
ਉਕਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਜਾਵੇਗਾ ਜਿਹੜੇ ਅਗਲੇ ਹੁਕਮਾਂ ਤੱਕ ਨਵੇਂ ਸਕੇਲ ਵਿਚ ਆਪਣੀ ਮੌਜੂਦਾ ਪੋਸਟਿੰਗ ’ਤੇ ਕੰਮ ਕਰਦੇ ਰਹਿਣਗੇ।
Publish Date: Sat, 03 Jan 2026 09:26 AM (IST)
Updated Date: Sat, 03 Jan 2026 09:30 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ 2010 ਬੈਚ ਦੇ ਆਈਏਐੱਸ ਅਧਿਕਾਰੀਆਂ ਘਣਸ਼ਿਆਮ ਥੋਰੀ, ਕੁਮਾਰ ਅਮਿਤ ਤੇ ਵਿਮਲ ਕੁਮਾਰ ਸੇਤੀਆ ਨੂੰ ਪਹਿਲੀ ਜਨਵਰੀ 2026 ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਤਨਖ਼ਾਹ ਮੈਟ੍ਰਿਕਸ ਵਿਚ ਸੁਪਰਟਾਈਮ ਸਕੇਲ/ਲੈਵਲ 14 ਵਿਚ ਤਰੱਕੀ ਦਿੱਤੀ ਹੈ। ਉਕਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਜਾਵੇਗਾ ਜਿਹੜੇ ਅਗਲੇ ਹੁਕਮਾਂ ਤੱਕ ਨਵੇਂ ਸਕੇਲ ਵਿਚ ਆਪਣੀ ਮੌਜੂਦਾ ਪੋਸਟਿੰਗ ’ਤੇ ਕੰਮ ਕਰਦੇ ਰਹਿਣਗੇ।