ਪੰਜਾਬ 'ਚ ਬੇਮੌਸਮੀ ਮੀਂਹ ਦਾ ਕਹਿਰ: ਦੋ ਦਿਨਾਂ ਲਈ 'ਆਰੇਂਜ ਅਲਰਟ' ਜਾਰੀ, ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ
ਕਿਸਾਨ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਬਾਰਿਸ਼ ਤੇ ਗੜੇਮਾਰੀ ਨਾਲ ਖੇਤਾਂ ’ਚ ਡਿੱਗੀ ਕਣਕ ਦੀ ਫ਼ਸਲ ਦੇ ਦਾਣੇ ਕਾਲੇ ਪੈ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਸੱਤ ਤੇ ਅੱਠ ਅਪ੍ਰੈਲ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਇਸ ਨੂੰ ਲੈ ਕੇ ਆਰੈਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
Publish Date: Tue, 07 Apr 2026 09:09 AM (IST)
Updated Date: Tue, 07 Apr 2026 11:18 AM (IST)
ਜਾਗਰਣ ਟੀਮ, ਜਲੰਧਰ : ਪੰਜਾਬ ’ਚ ਹੋ ਰਹੀ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਮਵਾਰ ਸ਼ਾਮ ਲਗਪਗ ਪੰਜ ਵਜੇ ਫ਼ਾਜ਼ਿਲਕਾ ’ਚ ਤੇਜ਼ ਬਾਰਿਸ਼ ਹੋਈ। ਅੱਧੇ ਘੰਟੇ ਤੱਕ ਹੋਈ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਨਾਲ ਕਣਕ ਦੀ ਪੱਕੀ ਫ਼ਸਲ ਖੇਤਾਂ ’ਚ ਡਿੱਗ ਗਈ।
ਪਿੰਡ ਰਾਮਸਰਾ ਤੋਂ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ’ਚ ਦੋ ਵਾਰ ਗੜੇਮਾਰੀ ਵੀ ਹੋ ਚੁੱਕੀ ਹੈ। ਪਿਛਲੇ ਦੋ ਦਿਨ ਨਿਕਲੀ ਧੁੱਪ ’ਚ ਖੇਤਾਂ ’ਚ ਡਿੱਗੀ ਫ਼ਸਲ ਸੁੱਕਣ ਲੱਗੀ ਸੀ, ਪਰ ਦੇਰ ਸ਼ਾਮ ਹੋਈ ਤੇਜ਼ ਬਾਰਿਸ਼ ਨੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ।