ਚਾਰ ਮਹਿਲਾ ਕ੍ਰਿਕਟਰਾਂ ਨੇ ਵਧਾਇਆ ਚੰਡੀਗੜ੍ਹ ਦਾ ਮਾਨ, ਕਾਸ਼ਵੀ, ਤਾਨੀਆ, ਮੋਨਿਕਾ ਤੇ ਨੰਦਿਨੀ ਦਾ ਟਾਟਾ WPL 2026 ਦੀ ਆਕਸ਼ਨ ਸੂਚੀ 'ਚ ਨਾਂ
27 ਨਵੰਬਰ ਨੂੰ ਦਿੱਲੀ 'ਚ ਟਾਟਾ ਡਬਲਯੂਪੀਐੱਲ 'ਚ ਪੰਜ ਮਹਿਲਾ ਟੀਮਾਂ ਲਈ ਖਿਡਾਰੀਆਂ ਦੀ ਆਕਸ਼ਨ ਹੋਵੇਗੀ। ਜਿਨ੍ਹਾਂ ਮਹਿਲਾ ਖਿਡਾਰੀਆਂ ਨੂੰ ਆਕਸ਼ਨ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਕਾਸ਼ਵੀ ਗੌਤਮ, ਤਾਨੀਆ ਭਾਟੀਆ, ਮੋਨਿਕਾ ਤੇ ਨੰਦਨੀ ਸ਼ਰਮਾ ਦੇ ਨਾਂ ਸ਼ਾਮਲ ਹਨ।
Publish Date: Fri, 21 Nov 2025 03:32 PM (IST)
Updated Date: Fri, 21 Nov 2025 04:04 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਜਨਵਰੀ 2026 'ਚ ਹੋਣ ਵਾਲੀ ਟਾਟਾ ਵਿਮੈਨ ਪ੍ਰੀਮੀਅਰ ਲੀਗ (WPL) ਲਈ ਖਿਡਾਰੀਆਂ ਦੀ ਆਕਸ਼ਨ ਸੂਚੀ ਜਾਰੀ ਕਰ ਦਿੱਤੀ ਗਈ ਹੈ। ਯੂਟੀ ਕ੍ਰਿਕਟ ਐਸੋਸੀਏਸ਼ਨ ਦੀਆਂ ਚਾਰ ਮਹਿਲਾ ਕ੍ਰਿਕਟਰਾਂ ਨੂੰ ਇਸ ਆਕਸ਼ਨ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।
27 ਨਵੰਬਰ ਨੂੰ ਦਿੱਲੀ 'ਚ ਟਾਟਾ ਡਬਲਯੂਪੀਐੱਲ 'ਚ ਪੰਜ ਮਹਿਲਾ ਟੀਮਾਂ ਲਈ ਖਿਡਾਰੀਆਂ ਦੀ ਆਕਸ਼ਨ ਹੋਵੇਗੀ। ਜਿਨ੍ਹਾਂ ਮਹਿਲਾ ਖਿਡਾਰੀਆਂ ਨੂੰ ਆਕਸ਼ਨ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਕਾਸ਼ਵੀ ਗੌਤਮ, ਤਾਨੀਆ ਭਾਟੀਆ, ਮੋਨਿਕਾ ਤੇ ਨੰਦਨੀ ਸ਼ਰਮਾ ਦੇ ਨਾਂ ਸ਼ਾਮਲ ਹਨ।
ਗੌਤਮ ਤੇ ਤਾਨੀਆ ਭਾਟੀਆ ਪਹਿਲਾਂ ਵੀ ਮਹਿਲਾ ਪ੍ਰੀਮੀਅਰ ਲੀਗ ਦਾ ਹਿੱਸਾ ਰਹਿ ਚੁੱਕੀਆਂ ਹਨ। 2 ਸਾਲ ਪਹਿਲਾਂ ਕਾਸ਼ਵੀ ਨੂੰ ਗੁਜਰਾਤ ਜਾਇੰਟਸ ਟੀਮ ਨੇ 2 ਕਰੋੜ ਦੀ ਆਕਸ਼ਨ 'ਚ ਖਰੀਦਿਆ ਸੀ। ਦੂਜੇ ਪਾਸੇ, ਇਸ ਸਾਲ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਨਾਲ ਦੁਬਾਰਾ ਜੁੜਨ ਵਾਲੀ ਅੰਤਰਰਾਸ਼ਟਰੀ ਮਹਿਲਾ ਕ੍ਰਿਕਟਰ ਤਾਨੀਆ ਭਾਟੀਆ ਪਿਛਲੇ ਸਾਰੇ ਸੀਜ਼ਨਾਂ ਤੋਂ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜੀ ਰਹੀ ਹੈ।
ਮੋਨਿਕਾ ਪਾਂਡੇ ਤੇ ਨੰਦਨੀ ਸ਼ਰਮਾ ਨੂੰ ਪਹਿਲੀ ਵਾਰ ਮਹਿਲਾ ਪ੍ਰੀਮੀਅਰ ਲੀਗ ਦੀ ਆਕਸ਼ਨ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਕਾਸ਼ਵੀ ਅਤੇ ਤਾਨੀਆ ਭਾਟੀਆ ਦੇ ਨਾਲ ਦੂਜੀਆਂ ਦੋ ਖਿਡਾਰਨਾਂ ਦੇ ਵੀ ਇਸ ਵਾਰ ਕਿਸੇ ਟੀਮ ਵੱਲੋਂ ਚੁਣੇ ਜਾਣ ਦੀ ਮਜ਼ਬੂਤ ਸੰਭਾਵਨਾ ਦੱਸੀ ਗਈ ਹੈ।
ਕਾਸ਼ਵੀ ਗੌਤਮ ਆਲਰਾਊਂਡਰ ਦੇ ਤੌਰ 'ਤੇ ਖੇਡਦੀਆਂ ਹਨ ਜਦਕਿ ਤਾਨੀਆ ਭਾਟੀਆ ਵਿਕਟ ਕੀਪਿੰਗ ਦੇ ਨਾਲ-ਨਾਲ ਬੈਟਿੰਗ ਵੀ ਕਰਦੀਆਂ ਹਨ। ਮੋਨਿਕਾ ਪਾਂਡੇ ਚੰਡੀਗੜ੍ਹ ਦੀ ਟੀਮ 'ਚ ਓਪਨਰ ਦੇ ਤੌਰ 'ਤੇ ਖੇਡਦੀਆਂ ਹਨ। ਨੰਦਨੀ ਸ਼ਰਮਾ ਤੇਜ਼ ਗੇਂਦਬਾਜ਼ ਹਨ।