ਪ੍ਰੋਸੀਕਿਊਸ਼ਨ ਅਨੁਸਾਰ, ਸਾਲ 2023 ਵਿਚ ਬਲੌਂਗੀ ਪੁਲਿਸ ਨੇ ਮੁਲਜ਼ਮ ਅਜੈ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਰਾਜਵੀਰ ਦੇ ਭਰਾ ਵਿਜੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਤਿੰਨੇ ਪੇਂਟਰ ਦਾ ਕੰਮ ਕਰਦੇ ਸਨ। 5 ਫਰਵਰੀ 2023 ਦੀ ਰਾਤ ਨੂੰ, ਉਹ ਤਿੰਨੇ ਟੀਡੀਆਈ ਸਿਟੀ ਵਿਚ ਇਕ ਕੋਠੀ 'ਤੇ ਪੇਂਟ ਦਾ ਕੰਮ ਕਰ ਰਹੇ ਸਨ ਅਤੇ ਉੱਥੇ ਹੀ ਠਹਿਰੇ ਸਨ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਇਕ ਅਦਾਲਤ ਨੇ ਇਕ ਸਨਸਨੀਖੇਜ਼ ਕਤਲ ਕੇਸ ਵਿਚ ਸੁਣਵਾਈ ਕਰਦਿਆਂ ਇਕ ਦੋਸਤ ਨੂੰ ਕਸੂਰਵਾਰ ਠਹਿਰਾਇਆ ਹੈ। ਇਹ ਝਗੜਾ ਸ਼ਰਾਬ ਦਾ ਪੈੱਗ ਵੱਡਾ ਪਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਗੁੱਸੇ ਵਿਚ ਆ ਕੇ ਆਪਣੇ ਦੋਸਤ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਮਾਨਯੋਗ ਅਦਾਲਤ ਵੱਲੋਂ ਹੁਣ ਵੀਰਵਾਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਈ ਜਾਵੇਗੀ। ਪ੍ਰੋਸੀਕਿਊਸ਼ਨ ਦੇ ਐਡਵੋਕੇਟ ਭਰਪੂਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ।
ਪ੍ਰੋਸੀਕਿਊਸ਼ਨ ਅਨੁਸਾਰ, ਸਾਲ 2023 ਵਿਚ ਬਲੌਂਗੀ ਪੁਲਿਸ ਨੇ ਮੁਲਜ਼ਮ ਅਜੈ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਰਾਜਵੀਰ ਦੇ ਭਰਾ ਵਿਜੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਤਿੰਨੇ ਪੇਂਟਰ ਦਾ ਕੰਮ ਕਰਦੇ ਸਨ। 5 ਫਰਵਰੀ 2023 ਦੀ ਰਾਤ ਨੂੰ, ਉਹ ਤਿੰਨੇ ਟੀਡੀਆਈ ਸਿਟੀ ਵਿਚ ਇਕ ਕੋਠੀ 'ਤੇ ਪੇਂਟ ਦਾ ਕੰਮ ਕਰ ਰਹੇ ਸਨ ਅਤੇ ਉੱਥੇ ਹੀ ਠਹਿਰੇ ਸਨ। ਰਾਤ ਨੂੰ ਤਿੰਨੇ ਸ਼ਰਾਬ ਪੀਣ ਬੈਠੇ, ਪਰ ਇਸੇ ਦੌਰਾਨ ਵਿਜੇ ਕਿਸੇ ਰਿਸ਼ਤੇਦਾਰ ਦੇ ਫੋਨ ਆਉਣ 'ਤੇ ਪੰਚਕੂਲਾ ਚਲਾ ਗਿਆ। ਪਿੱਛੋਂ ਰਾਜਵੀਰ ਅਤੇ ਅਜੈ ਵਿਚਕਾਰ ਸ਼ਰਾਬ ਦੇ ਪੈੱਗ ਨੂੰ ਲੈ ਕੇ ਝਗੜਾ ਹੋ ਗਿਆ। ਰਾਜਵੀਰ ਨੇ ਪੈੱਗ ਵੱਡਾ ਪਾ ਲਿਆ, ਜਿਸ 'ਤੇ ਅਜੈ ਨੂੰ ਗੁੱਸਾ ਆ ਗਿਆ। ਪਹਿਲਾਂ ਦੋਵਾਂ ਵਿਚਕਾਰ ਗਾਲੀ-ਗਲੋਚ ਹੋਇਆ, ਅਤੇ ਇਸ ਤੋਂ ਬਾਅਦ ਅਜੈ ਨੇ ਗੁੱਸੇ ਵਿਚ ਆ ਕੇ ਰਾਜਵੀਰ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ। ਸਵੇਰੇ ਜਦੋਂ ਵਿਜੇ ਕੋਠੀ 'ਤੇ ਪਹੁੰਚਿਆ ਤਾਂ ਰਾਜਵੀਰ ਖ਼ੂਨ ਨਾਲ ਲਥਪਥ ਪਿਆ ਸੀ, ਜਦੋਂ ਕਿ ਅਜੈ ਫ਼ਰਾਰ ਹੋ ਚੁੱਕਾ ਸੀ। ਵਿਜੇ ਨੇ ਰਾਜਵੀਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਅਜੈ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ (ਲੋਹੇ ਦੀ ਰਾਡ) ਵੀ ਬਰਾਮਦ ਕਰ ਲਿਆ ਗਿਆ।