ਕੇਂਦਰੀ ਟੀਮ ਨੇ ਪੰਜਾਬ ’ਚ ਹੜ੍ਹ ਨਾਲ ਹੋਏ ਨੁਕਸਾਨ ਦਾ ਕੀਤਾ ਮੁਲਾਂਕਣ, ਮੁੱਖ ਸਕੱਤਰ ਨਾਲ ਬੈਠਕ ਮਗਰੋਂ ਦੇਵੇਗੀ ਰਿਪੋਰਟ
ਜੇਕਰ ਪੰਜਾਬ ਸਰਕਾਰ ਦੇ ਮੁਲਾਂਕਣ ਤੇ ਪੋਸਟ ਡਿਜ਼ਾਸਟਰ ਨੀਡ ਐਸੈਸਮੈਂਟ ਕਮੇਟੀ ਦੀ ਭੌਤਿਕ ਜਾਂਚ ’ਚ ਕੋਈ ਫਰਕ ਆਉਂਦਾ ਹੈ, ਤਾਂ ਇਸ ਦੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ ਜਾਵੇਗੀ। ਇਸ ਸਬੰਧੀ ਸ਼ੁੱਕਰਵਾਰ ਨੂੰ ਕਮੇਟੀ ਦੀ ਮੁੱਖ ਸਕੱਤਰ, ਮਾਲੀਆ ਵਿਭਾਗ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਹੋਵੇਗੀ ਤੇ ਇਕ ਫਾਈਨਲ ਰਿਪੋਰਟ ਤਿਆਰ ਕਰ ਕੇ ਜਨਤਕ ਢਾਂਚੇ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
Publish Date: Fri, 21 Nov 2025 08:34 AM (IST)
Updated Date: Fri, 21 Nov 2025 08:36 AM (IST)
ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ : ਪੰਜਾਬ ’ਚ ਹੜ੍ਹ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰ ਤੋਂ ਆਈ ਪੋਸਟ ਡਿਜ਼ਾਸਟਰ ਨੀਡ ਅਸੈੱਸਮੈਂਟ ਕਮੇਟੀ ਨੇ ਆਪਣਾ ਚਾਰ ਰੋਜ਼ਾ ਦੌਰਾ ਪੂਰਾ ਕਰ ਲਿਆ ਹੈ। ਇਹ ਟੀਮ ਪੰਜਾਬ ਸਰਕਾਰ ਵੱਲੋਂ ਕੀਤੇ ਗਏ 12,905 ਕਰੋੜ ਰੁਪਏ ਦੇ ਨੁਕਸਾਨ ਦੀ ਭੌਤਿਕ ਜਾਂਚ ਕਰਨ ਲਈ ਆਈ ਸੀ। ਪੰਜਾਬ ਸਰਕਾਰ ਨੇ 10 ਅਕਤੂਬਰ ਨੂੰ 12,005 ਕਰੋੜ ਰੁਪਏ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰ ਕੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੂੰ ਭੇਜੀ ਸੀ, ਜਿਸ ਨੇ ਇਸ ਦੀ ਭੌਤਿਕ ਜਾਂਚ ਕਰਨ ਲਈ ਪੋਸਟ ਡਿਜ਼ਾਸਟਰ ਨੀਡ ਐਸੈਸਮੈਂਟ ਕਮੇਟੀ ਨੂੰ ਭੇਜਿਆ। ਕਮੇਟੀ ਨੇ ਪਿਛਲੇ ਦਿਨਾਂ ’ਚ ਆਪਣੇ ਚਾਰ ਦਿਨ ਦੇ ਦੌਰੇ ਨੂੰ ਪੂਰਾ ਕਰ ਲਿਆ ਹੈ।
ਇਸ ਦੌਰਾਨ ਕਮੇਟੀ ਨੇ ਚਾਰ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ, ਜਿੱਥੇ ਸਰਕਾਰੀ ਸੈਕਟਰ, ਜਿਸ ’ਚ ਸਕੂਲ, ਕਾਲਜ, ਡਿਸਪੈਂਸਰੀਆਂ, ਪਸ਼ੂ ਹਸਪਤਾਲ, ਬਿਜਲੀ ਦੇ ਗ੍ਰਿਡ, ਖੰਭੇ ਤੇ ਸੜਕਾਂ ਜਾਂ ਪੁਲਾਂ ਨੂੰ ਹੋਏ ਨੁਕਸਾਨ ਦਾ ਮੁਆਇਨਾ ਕੀਤਾ। ਇਸ ਤੋਂ ਇਲਾਵਾ ਆਮ ਲੋਕਾਂ ਦੇ ਘਰਾਂ ਨੂੰ ਹੋਏ ਨੁਕਸਾਨ ਨੂੰ ਵੀ ਉਨ੍ਹਾਂ ਦੇਖਿਆ।