ਪੰਜਾਬ ਸਰਕਾਰ ਨੇ ਪੱਤਰ ’ਚ ਦੋਸ਼ ਲਗਾਇਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲਵੇ ਦੇ ਸੁੰਦਰਨਗਰ ’ਚ ਬਿਆਸ ਨਦੀ ਦਾ ਪਾਣੀ ਸਤਲੁੱਜ ’ਚ ਭੇਜਣ ਵਾਲੇ ਬੈਲੇਂਸਿੰਗ ਰਿਜ਼ਰਵਾਇਰ +’ਚ ਦੋ ਸਾਲਾਂ ਤੋਂ ਉਚਿਤ ਡ੍ਰੇਜਿੰਗ ਨਹੀਂ ਹੋਈ। ਇਸ ਵਿਚ ਜ਼ਿਆਦਾ ਸਿਲਟ ਜਮ੍ਹਾ ਹੋ ਗਈ ਹੈ, ਜਿਸ ਨਾਲ ਪਾਣੀ ਦੀ ਸਟੋਰੇਜ ਤੇ ਸਤਲੁੱਜ ਵਲੋਂ ਵਹਾਅ ਦਾ ਸਿੱਧਾ ਅਸਰ ਪੈ ਰਿਹਾ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੀਐੱਸਐੱਲ (ਬਿਆਸ-ਸਤਲੁੱਜ ਲਿੰਕ) ਪ੍ਰੋਜੈਕਟ ਤੇ 990 ਮੈਗਾਵਾਟ ਸਮਰੱਥਾ ਵਾਲੇ ਡੇਹਰ ਪਾਵਰ ਹਾਊਸ ਦੇ ਸੰਚਾਲਨ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ’ਤੇ ਗੰਭੀਰ ਵਾਲ ਚੁੱਕੇ ਹਨ। ਸੂਬੇ ਦੇ ਪ੍ਰਮੁੱਖ ਸਕੱਤਰ (ਜਲ ਸਰੋਤ ਵਿਭਾਗ) ਨੇ ਬੀਬੀਐੱਮਬੀ ਦੇ ਚੇਅਰਮੈਨ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ 2023 ਦੀ ਪਾਣੀ ਭਰਨ ਦੀ ਮਿਆਦ ਤੋਂ ਲੈ ਕੇ ਹੁਣ ਤੱਕ ਪ੍ਰੋਜੈਕਟ ਦਾ ਸੁਤੰਤਰ ਤੇ ਸਮੇਂਬੱਧ ਆਡਿਟ ਕਰਾਇਆ ਜਾਏ। ਲਾਪਰਵਾਹੀ ਤੇ ਤਕਨੀਕੀ ਖਾਮੀਆਂ ਦੇ ਕਾਰਨ ਨਾ ਸਿਰਫ਼ 227 ਕਰੋੜ ਰੁਪਏ ਦਾ ਬਿਜਲੀ ਪੈਦਾਵਾਰ ਨੁਕਸਾਨ ਹੋਇਆ ਹੈ, ਬਲਕਿ ਭਾਈਵਾਲ ਸੂਬਿਆਂ ਪੰਜਾਬ, ਹਿਮਾਚਲ, ਹਰਿਆਣਾ. ਰਾਜਸਥਾਨ ਤੇ ਦਿੱਲੀ ਦੀ ਜਲ ਸੁਰੱਖਿਆ ਵੀ ਖਤਰੇ ’ਚ ਪੈ ਰਹੀ ਹੈ।
ਪੰਜਾਬ ਸਰਕਾਰ ਨੇ ਪੱਤਰ ’ਚ ਦੋਸ਼ ਲਗਾਇਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲਵੇ ਦੇ ਸੁੰਦਰਨਗਰ ’ਚ ਬਿਆਸ ਨਦੀ ਦਾ ਪਾਣੀ ਸਤਲੁੱਜ ’ਚ ਭੇਜਣ ਵਾਲੇ ਬੈਲੇਂਸਿੰਗ ਰਿਜ਼ਰਵਾਇਰ +’ਚ ਦੋ ਸਾਲਾਂ ਤੋਂ ਉਚਿਤ ਡ੍ਰੇਜਿੰਗ ਨਹੀਂ ਹੋਈ। ਇਸ ਵਿਚ ਜ਼ਿਆਦਾ ਸਿਲਟ ਜਮ੍ਹਾ ਹੋ ਗਈ ਹੈ, ਜਿਸ ਨਾਲ ਪਾਣੀ ਦੀ ਸਟੋਰੇਜ ਤੇ ਸਤਲੁੱਜ ਵਲੋਂ ਵਹਾਅ ਦਾ ਸਿੱਧਾ ਅਸਰ ਪੈ ਰਿਹਾ ਹੈ। ਰਿਜ਼ਰਵਾਇਰ ’ਚ ਸਮਰੱਥਾ ਤੋਂ ਘੱਟ ਪਾਣੀ ਮੋੜਨ ਨਾਲ ਪੂਰੀ ਬੀਐੱਸਐੱਲ ਪ੍ਰਣਾਲੀ ਪ੍ਰਭਾਵਿਤ ਹੋਈ ਹੈ ਤੇ ਕਈ ਪ੍ਰੋਜੈਕਟਾਂ ’ਚ ਬਿਜਲੀ ਪੈਦਾਵਾਰ ਘੱਟ ਗਈ ਹੈ। ਇਸ ਸਾਲ ਮਈ-ਸਤੰਬਰ ਦੌਰਾਨ ਡੇਹਰ ਪਾਵਰ ਹਾਊਸ ਦੀਆਂ ਛੇ ’ਚੋਂ ਤਿੰਨ ਯੂਨਿਟਾਂ ਬੰਦ ਰਹੀਆਂ, ਜਿਸ ਨਾਲ ਬਿਜਲੀ ਪੈਦਾਵਾਰ ਸਮਰੱਥਾ ਅੱਧੀ ਰਹਿ ਗਈ। ਇਸ ਸਮੇਂ ’ਚ 227 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ•।
ਬੀਐੱਸਐੱਲ ’ਚ ਘੱਟ ਪਾਣੀ ਭੇਜਣ ਦਾ ਅਸਰ ਪੌਂਗ ਡੈਮ ’ਤੇ ਵੀ ਪਿਆ। ਉੱਥੇ ਪਾਣੀ ਦਾ ਪੱਧਰ 1,376 ਫੁੱਟ ਤੱਕ ਪਹੁੰਚ ਗਿਆ, ਜਿਹੜਾਲ ਸਾਧਾਰਨ ਪੱਧਰ ਤੋਂ ਕਰੀਬ 30 ਫੁੱਟ ਜ਼ਿਆਦਾ ਹੈ। ਇਹ ਸਤਿਤੀ ਗਰਮੀਆਂ ’ਚ ਸਿੰਚਾਈ ਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ’ਤੇ ਅਸਰ ਪਾ ਸਕਦੀ ਹੈ। ਪੰਜਾਬ ਨੇ ਦਾਅਵਾ ਕੀਤਾ ਕਿ ਉਹ ਹਰ ਰੋਜ਼ 26.52 ਲੱਖ ਰੁਪਏ ਦਾ ਨੁਕਸਾਨ ਝੱਲ ਰਿਹਾ ਹੈ, ਜਦਕਿ ਭਾਈਵਾਲ ਸੂਬਿਆਂ ਦਾ ਸਾਂਝਾ ਨੁਕਸਾਨ 1.8 ਕਰੋੜ ਰੁਪਏ ਹਰ ਰੋਜ਼ ਤੋਂ ਜ਼ਿਆਦਾ ਹੈ। ਪੱਤਰ ’ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਬੀਬੀਐੱਮਬੀ ਮੈਨੇਜਮੈਂਟ ਤਕਨੀਕੀ ਖਾਮੀਆਂ ਦੇ ਬਾਅਦ ਹੀ ਪੰਜਾਬ ਦੇ ਅਧਿਕਾਰੀਆਂ ਨੂੰ ਤਾਇਨਾਤ ਕਰ ਰਿਹਾ ਹੈ ਤਾਂ ਜੋ ਬਾਅਦ ’ਚ ਉਨ੍ਹਾਂ ’ਤੇ ਜ਼ਿੰਮੇਵਾਰੀ ਪਾਈ ਜਾ ਸਕੇ।
--------
ਪੰਜਾਬ ਦਾ ਦਾਅਵਾ ਕਾਲਪਨਿਕ, ਛੇਤੀ ਹੋਵੇਗੀ ਸਿਲਟ ਦੀ ਸਫਾਈ: ਬੀਬੀਐੱਮਬੀ
ਬੀਬੀਐੱਮਬੀ ਦੀ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨੁਕਸਾਨ ਦਾ ਦਾਅਵਾ ਕਾਲਪਨਿਕ ਹੈ। 18 ਨਵੰਬਰ ਤੋਂ ਤਿੰਨ ਦਸੰਬਰ ਤੱਕ ਪਾਵਰ ਹਾਊਸ ਤਕਨੀਕੀ ਕਮੇਟੀ ਦੇ ਫ਼ੈਸਲੇ ਦੇ ਬਾਅਦ ਬੰਦ ਕੀਤਾ ਗਿਆ ਸੀ। ਕਮੇਟੀ ’ਚ ਪੰਜਾਬ ਦੇ ਅਧਿਕਾਰੀ ਵੀ ਸਨ। ਇਸ ਸਾਲ ਹਿਮਾਚਲ ’ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਬਿਆਸ ’ਚ ਸਿਲਟ ਜ਼ਿਆਦਾ ਆਈ। ਬੀਬੀਐੱਮਬੀ ਨੇ ਬੈਲੇਂਸਿੰਗ ਰਿਜ਼ਰਵਾਇਰ ਦੀ ਸਫਾਈ ਲਈ ਟੈਂਡਰ ਜਾਰੀ ਕਰ ਦਿੱਤੇ ਹਨ ਤੇ ਛੇਤੀ ਕੰਮ ਸ਼ੁਰੂ ਹੋ ਜਾਏਗਾ। ਪਾਣੀ ਦੀ ਕਿਤੇ ਕਮੀ ਨਹੀਂ ਆਏਗੀ। ਪੌਂਗ ਤੇ ਭਾਖੜਾ ਡੈਮ ’ਚ ਉਚਿਤ ਪਾਣੀ ਉਪਲਬਧ ਹੈ।