ਇੰਫਲੂਐਂਸਰ ਕੰਚਨ ਕੁਮਾਰੀ ਕਤਲ ਕਾਂਡ 'ਚ ਆਇਆ ਵੱਡਾ ਅਪਡੇਟ, ਜਾਣੋ ਹਾਈ ਕੋਰਟ ਨੇ ਕੀ ਸੁਣਾਇਆ ਫ਼ੈਸਲਾ
ਯਾਦ ਰਹੇ 27 ਸਾਲਾ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੀ ਲਾ•ਸ਼ 11 ਜੂਨ ਨੂੰ ਬਠਿੰਡਾ ਸਥਿਤ ਪਾਰਕਿੰਗ ਵਿਚ ਲੱਗੀ ਕਾਰ ਵਿੱਚੋਂ ਬਰਾਮਦ ਹੋਈ ਸੀ। ਸ਼ੁਰੂਆਤ ਵਿਚ ਐੱਫਆਈਆਰ ਅਣਪਛਾਤੇ ਕਾਤਲਾਂ ਵਿਰੁੱਧ ਦਰਜ ਕੀਤੀ ਗਈ ਸੀ। ਬਾਅਦ ਵਿਚ ਬਿਆਨ ਬਦਲ ਕੇ ਸ਼ਿਕਾਇਤਕਰਤਾ ਨੇ ਜਸਪ੍ਰੀਤ ਸਿੰਘ, ਨਿਰਮਲਜੀਤ ਸਿੰਘ ਅਤੇ ਅਮ੍ਰਿਤਪਾਲ ਮਹਿਰੋਂ ਦੇ ਨਾਂ ਲਏ ਸਨ। ਪੁਲਿਸ ਨੇ 13 ਜੂਨ ਨੂੰ ਜਸਪ੍ਰੀਤ ਤੇ ਨਿਰਮਲਜੀਤ ਨੂੰ ਕਾਬੂ ਕੀਤਾ ਸੀ।
Publish Date: Fri, 05 Dec 2025 08:22 AM (IST)
Updated Date: Fri, 05 Dec 2025 08:27 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਲੁਧਿਆਣਾ ਦੀ ਇੰਟਰਨੈਟ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ, ਜੋ ਕਿ ਕਮਲ ਭਾਬੀ ਦੇ ਨਾਂ ਨਾਲ ਮਸ਼ਹੂਰ ਸੀ, ਦੇ ਕਤਲ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ। ਕੰਚਨ ਕਤਲ ਕਾਂਡ ਦੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਭਜਾਉਣ ਵਿਚ ਮਦਦ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ ਹੈ। ਜਸਟਿਸ ਸੁਮਿਤ ਗੋਇਲ ਨੇ ਹੁਕਮ ਵਿਚ ਸਾਫ਼ ਕੀਤਾ ਕਿ ਪਟੀਸ਼ਨਰ 'ਤੇ ਲੱਗੇ ਦੋਸ਼ ਆਮ ਨਹੀਂ ਹਨ ਅਤੇ ਇਹ ਸਪੱਸ਼ਟ ਵੀ ਹਨ। ਇਸ ਲਈ ਜਾਂਚ ਦੇ ਇਸ ਮੁੱਢਲੇ ਪੜਾਅ ਵਿਚ ਕਿਸੇ ਵੀ ਕਿਸਮ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਮੁਤਾਬਕ ਇਸ ਮੁਕੱਦਮੇ ਵਿਚ ਇਹੋ-ਜਿਹੀ ਕੋਈ ਸਮੱਗਰੀ ਰਿਕਾਰਡ 'ਤੇ ਨਹੀਂ ਹੈ, ਜਿਸ ਨਾਲ ਇਹ ਕਿਹਾ ਜਾ ਸਕੇ ਕਿ ਪਟੀਸ਼ਨਰ ਵਿਰੁੱਧ ਪਹਿਲੀ ਨਜ਼ਰ ਵਿਚ ਮੁਕੱਦਮਾ ਨਹੀਂ ਬਣਦਾ। ਉਸ ਨੂੰ ਅਗਾਊ ਜ਼ਮਾਨਤ ਦੇਣਾ ਨਿਰਪੱਖ ਜਾਂਚ ਵਿਚ ਰੁਕਾਵਟ ਪੈਦਾ ਕਰੇਗਾ।
ਯਾਦ ਰਹੇ 27 ਸਾਲਾ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੀ ਲਾ•ਸ਼ 11 ਜੂਨ ਨੂੰ ਬਠਿੰਡਾ ਸਥਿਤ ਪਾਰਕਿੰਗ ਵਿਚ ਲੱਗੀ ਕਾਰ ਵਿੱਚੋਂ ਬਰਾਮਦ ਹੋਈ ਸੀ। ਸ਼ੁਰੂਆਤ ਵਿਚ ਐੱਫਆਈਆਰ ਅਣਪਛਾਤੇ ਕਾਤਲਾਂ ਵਿਰੁੱਧ ਦਰਜ ਕੀਤੀ ਗਈ ਸੀ। ਬਾਅਦ ਵਿਚ ਬਿਆਨ ਬਦਲ ਕੇ ਸ਼ਿਕਾਇਤਕਰਤਾ ਨੇ ਜਸਪ੍ਰੀਤ ਸਿੰਘ, ਨਿਰਮਲਜੀਤ ਸਿੰਘ ਅਤੇ ਅਮ੍ਰਿਤਪਾਲ ਮਹਿਰੋਂ ਦੇ ਨਾਂ ਲਏ ਸਨ। ਪੁਲਿਸ ਨੇ 13 ਜੂਨ ਨੂੰ ਜਸਪ੍ਰੀਤ ਤੇ ਨਿਰਮਲਜੀਤ ਨੂੰ ਕਾਬੂ ਕੀਤਾ ਸੀ। ਇਨ੍ਹਾਂ ਸਹ-ਮੁਲਜ਼ਮਾਂ ਕੋਲੋਂ ਕੀਤੀ ਪੁੱਛਗਿੱਛ ਮਗਰੋਂ ਰਣਜੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਰਣਜੀਤ 'ਤੇ ਦੋਸ਼ ਹੈ ਕਿ ਉਸ ਨੇ ਮੁੱਖ ਮੁਲਜ਼ਮ ਮਹਿਰੋਂ ਨੂੰ ਘਟਨਾ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਪਹੁੰਚਾਇਆ ਤਾਂ ਜੋ ਉਹ ਦੇਸ਼ ਛੱਡ ਕੇ ਭੱਜ ਸਕੇ। ਰਣਜੀਤ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਦਾ ਨਾਂ ਐੱਫਆਈਆਰ ਵਿਚ ਨਹੀਂ ਹੈ ਤੇ ਉਸ ਨੂੰ ਫਸਾਇਆ ਗਿਆ ਹੈ। ਅਦਾਲਤ ਨੇ ਮੰਨਿਆ ਕਿ ਫ਼ਰਾਰ ਮੁੱਖ ਮੁਲਜ਼ਮ ਮਹਿਰੋਂ ਦੀ ਭਾਲ ਹਾਲੇ ਜਾਰੀ ਹੈ ਅਤੇ ਰਣਜੀਤ ਦੀ ਹਿਰਾਸਤ ਵਿਚ ਪੁੱਛਗਿੱਛ ਨਿਰਪੱਖ ਜਾਂਚ ਲਈ ਜ਼ਰੂਰੀ ਹੈ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ।