ਫਾਸਟ ਟ੍ਰੈਕ ਪੰਜਾਬ ਪੋਰਟਲ 2.0 ਲਾਂਚ, ਘਰ ਬੈਠੇ ਮਿਲਣਗੀਆਂ 173 ਸਰਕਾਰੀ ਸੇਵਾਵਾਂ; CM ਮਾਨ ਨੇ ਕੀਤਾ ਉਦਘਾਟਨ
Bhagwant Mann ਨੇ ਕਿਹਾ- ਖੇਡਾਂ ਦੇ ਖੇਤਰ 'ਚ ਵੀ ਪੰਜਾਬੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵੰਬਰ ਵਨ ਬਣਾਓਗੇ ਤਾਂ ਦੇਸ਼ ਖੁਦ ਨੰਬਰ ਵਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੜ੍ਹਾਂ ਦੇ ਬਾਵਜੂਦ ਦੇਸ਼ ਨੂੰ 150 ਲੱਖ ਮੀਟ੍ਰਿਕ ਟਨ ਚਾਵਲ ਮੁਹੱਈਆ ਕਰਵਾਇਆ।
Publish Date: Fri, 21 Nov 2025 02:05 PM (IST)
Updated Date: Fri, 21 Nov 2025 02:21 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸ਼ੁੱਕਰਵਾਰ ਯਾਨੀ ਅੱਜ ਚੰਡੀਗੜ੍ਹ 'ਚ ਫਾਸਟ ਟ੍ਰੈਕ ਪੰਜਾਬ ਪੋਰਟਲ (FastTrack Punjab Portal 2.0) ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ 173 ਸਰਕਾਰੀ ਸੇਵਾਵਾਂ ਘਰ ਬੈਠੇ ਯਾਨੀ ਆਨਲਾਈਨ ਮਿਲਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਤੋਂ ਬਾਅਦ ਹੀ ਪਾਲਿਸੀ ਲਾਗੂ ਕੀਤੀ ਗਈ ਹੈ। ਅਸੀਂ ਹਰ ਇਲਾਕੇ ਦੇ ਲੋਕਾਂ ਦੇ ਸੁਝਾਅ ਲੈਂਦੇ ਹਾਂ। ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਾਰੋਬਾਰੀਆਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ। ਹਰ ਜਗ੍ਹਾ ਹਿੱਸਾ ਪਾਉਣ ਲਈ ਵੀ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ।
ਮਾਨ ਨੇ ਕਿਹਾ- ਖੇਡਾਂ ਦੇ ਖੇਤਰ 'ਚ ਵੀ ਪੰਜਾਬੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵੰਬਰ ਵਨ ਬਣਾਓਗੇ ਤਾਂ ਦੇਸ਼ ਖੁਦ ਨੰਬਰ ਵਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੜ੍ਹਾਂ ਦੇ ਬਾਵਜੂਦ ਦੇਸ਼ ਨੂੰ 150 ਲੱਖ ਮੀਟ੍ਰਿਕ ਟਨ ਚਾਵਲ ਮੁਹੱਈਆ ਕਰਵਾਇਆ।