ਸਿੱਧੂ ਮੂਸੇਵਾਲਾ ਕਤਲ ਕਾਂਡ ; ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ ਜਾਂਚ ਟੀਮ ਵੱਲੋਂ ਹੋਈ ਪੁੱਛ-ਗਿੱਛ
ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਮੇਤ ਹੋਰਾਂ ਨੂੰ ਪੁੱਛ ਗਿੱਛ ਲਈ ਤਲਬ ਕੀਤਾ ਗਿਆ ਸੀ।
Publish Date: Wed, 07 Dec 2022 04:25 PM (IST)
Updated Date: Wed, 07 Dec 2022 04:37 PM (IST)
ਹਰਕ੍ਰਿਸ਼ਨ ਸ਼ਰਮਾ, ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਐਸਆਈਟੀ ਸਾਹਮਣੇ ਨਾਮਵਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਅੱਜ ਪੇਸ਼ ਹੋ। ਇਨ੍ਹਾਂ ਕੋਲੋਂ ਸੀਆਈਏ ਸਟਾਫ਼ ਮਾਨਸਾ ਵਿਖੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਮੇਤ ਹੋਰਾਂ ਨੂੰ ਪੁੱਛ ਗਿੱਛ ਲਈ ਤਲਬ ਕੀਤਾ ਗਿਆ ਸੀ। ਸੀਆਈਏ ਸਟਾਫ਼ ’ਚੋਂ ਪੁੱਛਗਿਛ ਬਾਅਦ ਮਨਕੀਰਤ ਔਲਖ ਕਾਹਲੀ ਨਾਲ ਨਿਕਲੇ ਤੇ ਗੱਡੀ ’ਚ ਬੈਠ ਗਏ। ਉਥੋਂ ਚਲੇ ਗਏ। ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਨ੍ਹਾਂ ਗਾਇਕਾਂ ਤੋਂ ਅੱਜ ਕੀਤੀ ਪੁੱਛ ਪੜਤਾਲ ਦੀ ਪੁਸ਼ਟੀ ਕੀਤੀ।