ਪੰਜਾਬ ਤੋਂ ਵੱਡੀ ਖਬਰ ! ਚਿੱਟੇ ਸਣੇ ASI ਗ੍ਰਿਫ਼ਤਾਰ, ਵਰਦੀ 'ਚ ਲੁਕੋ ਕੇ ਲਿਜਾ ਰਿਹਾ ਸੀ ਕੇਂਦਰੀ ਜੇਲ੍ਹ ਅੰਦਰ; CRPF ਦੀ ਮਦਦ ਨਾਲ ਫੜਿਆ
ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਠਿੰਡਾ ਜੇਲ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਬਰਾਮਦ ਕੀਤਾ ਗਿਆ 45 ਗ੍ਰਾਮ ਚਿੱਟਾ ਜੇਲ੍ਹ ਦੇ ਅੰਦਰ ਸਪਲਾਈ ਕੀਤਾ ਜਾਣਾ ਸੀ।
Publish Date: Sun, 04 May 2025 03:02 PM (IST)
Updated Date: Sun, 04 May 2025 05:12 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਤਾਇਨਾਤ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਦੇ ਏਐਸਆਈ ਗੁਰਪ੍ਰੀਤ ਸਿੰਘ ਨੂੰ ਜੇਲ ਅਧਿਕਾਰੀਆਂ ਨੇ 45 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ ਆਪਣੀ ਵਰਦੀ ਵਿਚ ਚਿੱਟਾ ਲੁਕਾ ਕੇਅੰਦਰ ਲੈ ਜਾ ਰਿਹਾ ਸੀ। ਜੇਲ ਅਧਿਕਾਰੀਆਂ ਨੂੰ ਕਈ ਦਿਨਾਂ ਤੋਂ ਉਸ 'ਤੇ ਸ਼ੱਕ ਸੀ। ਜਿਸ ਕਾਰਨ ਜਦੋਂ ਬੀਤੇ ਸ਼ਨੀਵਾਰ ਡਿਊਟੀ ਤੋਂ ਪਹਿਲਾਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 45 ਗ੍ਰਾਮ ਚਿੱਟਾ ਬਰਾਮਦ ਹੋਇਆ। ਇਸ ਤੋਂ ਬਾਅਦ ਉਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸਦੇ ਖਿਲਾਫ ਥਾਣਾ ਕੈਂਟ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਠਿੰਡਾ ਜੇਲ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਬਰਾਮਦ ਕੀਤਾ ਗਿਆ 45 ਗ੍ਰਾਮ ਚਿੱਟਾ ਜੇਲ੍ਹ ਦੇ ਅੰਦਰ ਸਪਲਾਈ ਕੀਤਾ ਜਾਣਾ ਸੀ।