ਇਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਕਿਲ੍ਹੀ ਨਿਹਾਲ ਸਿੰਘ ਵਾਲਾ ਜ਼ੋਨ ਤੋਂ ਬੀਜੇਪੀ ਦੀ ਉਮੀਦਵਾਰ ਸੁਖਦੀਪ ਕੌਰ 9ਵੀਂ ਪਾਸ ਹੈ। ਪੱਕਾ ਕਲਾਂ ਜ਼ੋਨ ਤੋਂ ਬੀਜੇਪੀ ਦਾ ਉਮੀਦਵਾਰ ਜਸਵੰਤ ਸਿੰਘ 5ਵੀਂ ਪਾਸ ਹੈ ਜਦਕਿ ਜ਼ੋਨ ਬੰਗੀ ਰੁਲਦੂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਪ ਦੀ ਉਮੀਦਵਾਰ ਅਮਨਦੀਪ ਕੌਰ 8ਵੀਂ ਪਾਸ ਹੈ, ਜਦਕਿ ਇਸ ਦੇ ਮੁਕਾਬਲੇ ਚੋਣ ਲੜ ਰਹੀ ਅਕਾਲੀ ਦਲ ਦੀ ਉਮੀਦਵਾਰ ਜਸਪਾਲ ਕੌਰ ਐਮਏਬੀਐੱਡ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਜ਼ਿਲ੍ਹੇ ਦੇ ਕੁੱਲ 17 ਜ਼ੋਨਾਂ ਲਈ 63 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ ਸਿਰਫ਼ 9 ਨੇ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਧ ਪੜ੍ਹਾਈ ਕੀਤੀ ਹੈ, ਜਦਕਿ 13 ਉਮੀਦਵਾਰ ਅਨਪੜ੍ਹ ਹਨ। 17 ਉਮੀਦਵਾਰਾਂ ਨੇ 10ਵੀਂ ਤਕ ਪੜ੍ਹਾਈ ਕੀਤੀ ਹੈ। ਚਾਰ ਉਮੀਦਵਾਰ ਪੰਜਵੀਂ ਪਾਸ ਹਨ, ਜਦਕਿ ਪੰਜ ਉਮੀਦਵਾਰਾਂ ਨੇ ਅੱਠਵੀਂ ਤਕ ਪੜ੍ਹਾਈ ਕੀਤੀ ਹੋਈ। ਇਕ ਉਮੀਦਵਾਰ 9ਵੀਂ ਪਾਸ ਹੈ, ਜਦਕਿ 10 ਉਮੀਦਵਾਰ 12ਵੀਂ ਤਕ ਪੜ੍ਹੇ ਹੋਏ ਹਨ। ਇਕ ਐੋੱਮਬੀਏ ਪਾਸ ਉਮੀਦਵਾਰ ਵੀ ਚੋਣ ਮੈਦਾਨ ਵਿਚ ਹੈ, ਜਦੋਂ ਕਿ ਬੀਏਐੱਲਐੱਲਬੀ ਪਾਸ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਇਕ ਐੱਮਏਐੱਮਐੱਡ, ਇਕ ਬੀਏ ਬੀਐੱਡ ਅਤੇ ਡਬਲ ਐਮਏ ਉਮੀਦਵਾਰ ਵੀ ਚੋਣ ਮੈਦਾਨ ਵਿਚ ਹੈ। ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰਾਂ ’ਚ ਆਪਣੀ ਪੜ੍ਹਾਈ ਦਾ ਜ਼ਿਕਰ ਵੀ ਨਹੀਂ ਕੀਤਾ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬਲਾਹੜ ਵਿੰਝੂ ਜ਼ੋਨ ਤੋਂ 'ਆਪ' ਦੀ ਉਮੀਦਵਾਰ ਅਮਰਜੋਤ ਕੌਰ ਕੋਲ ਐੱਮਏ (ਐਮਐਡ.) ਦੀ ਡਿਗਰੀ ਹੈ, ਜਦੋਂ ਕਿ ਫੂਸ ਮੰਡੀ ਜ਼ੋਨ ਤੋਂ 'ਆਪ' ਦੀ ਉਮੀਦਵਾਰ ਸਿਮਰਜੀਤ ਕੌਰ ਕੋਲ ਐੱਮਐੱਸਸੀ (ਆਈਟੀ) ਤਕ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਤੋਂ ਇਲਾਵਾ ਭੁੱਚੋ ਕਲਾਂ ਜ਼ੋਨ ਤੋਂ ਅਕਾਲੀ ਦਲ ਦੇ ਭਾਈ ਗੁਰਜਿੰਦਰ ਸਿੱਧੂ ਨੇ ਐਮਬੀਏ ਕੀਤੀ ਹੋਈ ਹੈ, ਜਦੋਂ ਕਿ ਬਾਂਡੀ ਜ਼ੋਨ ਤੋਂ ਆਪ ਦੀ ਉਮੀਦਵਾਰ ਭੁਪਿੰਦਰ ਕੌਰ ਨੇ ਪੰਜਾਬੀ ਤੇ ਇਤਿਹਾਸ ਵਿੱਚ ਡਬਲ ਐਮਏ ਕੀਤੀ ਹੈ। ਬੰਗੀ ਰੁਲਦੂ ਜ਼ੋਨ ਤੋਂ ਅਕਾਲੀ ਦਲ ਦੀ ਜਸਪਾਲ ਕੌਰ ਨੇ ਐਮਏ,ਬੀਐੱਡ., ਮਾਈਸਰਖਾਨਾ ਜ਼ੋਨ ਤੋਂ ਅਕਾਲੀ ਦਲ ਦੇ ਹਰਭਜਨ ਸਿੰਘ ਨੇ ਬੀਏ, ਬੁਰਜ ਗਿੱਲ ਜ਼ੋਨ ਤੋਂ ਆਪ ਦੀ ਪਰਮਪਾਲ ਕੌਰ ਨੇ ਐੱਮਐੱਸਸੀਆਈਟੀ ਕੀਤੀ ਹੋਈ ਹੈ। ਇਸ ਤਰ੍ਹਾਂ ਹੀ ਬਹਿਮਣ ਦੀਵਾਨਾ ਜ਼ੋਨ ਤੋਂ ਕਾਂਗਰਸ ਦੀ ਰਾਜਵੀਰ ਕੌਰ ਨੇ ਬੀਏ. ਅਤੇ ਜੈ ਸਿੰਘ ਵਾਲਾ ਜ਼ੋਨ ਤੋਂ ਆਪ ਦੇ ਗੁਰਇਕਬਾਲ ਸਿੰਘ ਚਾਹਲ ਨੇ ਬੀਏ, ਐਲਐਲਬੀ. ਕੀਤੀ ਹੈ। ਫੂਸ ਮੰਡੀ ਜ਼ੋਨ ਤੋਂ ਆਪ ਉਮੀਦਵਾਰ ਸਿਰਮਜੀਤ ਕੌਰ ਐਮਐਸਸੀਆਈ ਹੈ। ਅਜਿਹੀ ਸਥਿਤੀ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਉਮੀਦਵਾਰਾਂ ਵਿਚ ‘ਆਪ’ ਦੇ ਪੰਜ, ਅਕਾਲੀ ਦਲ ਦੇ ਤਿੰਨ ਅਤੇ ਕਾਂਗਰਸ ਦਾ ਇਕ ਉਮੀਦਵਾਰ ਸ਼ਾਮਲ ਹੈ, ਜਦੋਂ ਕਿ ਭਾਜਪਾ ਦਾ ਕੋਈ ਵੀ ਉਮੀਦਵਾਰ ਗ੍ਰੈਜੂਏਟ ਨਹੀਂ ਹੈ। ਇਸ ਤਰ੍ਹਾਂ ਆਪ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਉਮੀਦਵਾਰ ਹਨ।
ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲੜ ਰਹੇ 13 ਉਮੀਦਵਾਰ ਅਨਪੜ੍ਹ ਹਨ। ਇਨ੍ਹਾਂ ਵਿੱਚ ਬਲਾਹੜ੍ਹ ਵਿੰਝੂ ਜ਼ੋਨ ਤੋਂ ਅਕਾਲੀ ਦਲ ਦੀ ਬਲਜੀਤ ਕੌਰ, ਫੂਸਮੰਡੀ ਜ਼ੋਨ ਤੋਂ ਅਕਾਲੀ ਦਲ ਦੀ ਗੁਰਵਿੰਦਰ ਕੌਰ, ਬਾਂਡੀ ਜ਼ੋਨ ਤੋਂ ਅਕਾਲੀ ਦਲ ਦੀ ਮਨਜੀਤ ਕੌਰ, ਪੱਕਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਦਰਸ਼ਨ ਸਿੰਘ, ਬੰਗੀ ਰੁਲਦੂ ਜ਼ੋਨ ਤੋਂ ਆਜ਼ਾਦ ਉਮੀਦਵਾਰ ਪੱਪੀ ਕੌਰ, ਸਿੰਗੋ ਜ਼ੋਨ ਤੋਂ ਭਾਜਪਾ ਦੀ ਕੁਲਵਿੰਦਰ ਕੌਰ, ਸਿੰਗੋ ਜ਼ੋਨ ਤੋਂ ਆਜ਼ਾਦ ਮੰਦਰ ਸਿੰਘ, ਮਾਈਸਰ ਖਾਨਾ ਜ਼ੋਨ ਤੋਂ ਆਪ ਦੇ ਉਮੀਦਵਾਰ ਜਗਸੀਰ ਰਾਮ, ਮਾਈਸਰ ਖਾਨਾ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਮੇਜਰ ਸਿੰਘ, ਪੂਹਲਾ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਸਵਰਨ ਸਿੰਘ, ਮੰਡੀ ਕਲਾਂ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਹਰਦੀਪ ਕੌਰ, ਕਰਾੜਵਾਲਾ ਜ਼ੋਨ ਤੋਂ ਭਾਜਪਾ ਦੀ ਉਮੀਦਵਾਰ ਛਿੰਦਰਪਾਲ ਕੌਰ ਅਤੇ ਕਰਾੜਵਾਲਾ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਪਾਲ ਕੌਰ ਅਨਪੜ੍ਹ ਹਨ। ਅਕਾਲੀ ਦਲ ਅਤੇ ਭਾਜਪਾ ਦੇ ਚਾਰ-ਚਾਰ ਉਮੀਦਵਾਰ ਅਨਪੜ੍ਹ ਹਨ, ਕਾਂਗਰਸ ਦੇ ਦੋ ਅਤੇ ਆਪ ਦਾ ਇਕ, ਦੋ ਆਜ਼ਾਦ ਉਮੀਦਵਾਰ ਦੋਵੇਂ ਅਨਪੜ੍ਹ ਹਨ।
ਇਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਕਿਲ੍ਹੀ ਨਿਹਾਲ ਸਿੰਘ ਵਾਲਾ ਜ਼ੋਨ ਤੋਂ ਬੀਜੇਪੀ ਦੀ ਉਮੀਦਵਾਰ ਸੁਖਦੀਪ ਕੌਰ 9ਵੀਂ ਪਾਸ ਹੈ। ਪੱਕਾ ਕਲਾਂ ਜ਼ੋਨ ਤੋਂ ਬੀਜੇਪੀ ਦਾ ਉਮੀਦਵਾਰ ਜਸਵੰਤ ਸਿੰਘ 5ਵੀਂ ਪਾਸ ਹੈ ਜਦਕਿ ਜ਼ੋਨ ਬੰਗੀ ਰੁਲਦੂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਪ ਦੀ ਉਮੀਦਵਾਰ ਅਮਨਦੀਪ ਕੌਰ 8ਵੀਂ ਪਾਸ ਹੈ, ਜਦਕਿ ਇਸ ਦੇ ਮੁਕਾਬਲੇ ਚੋਣ ਲੜ ਰਹੀ ਅਕਾਲੀ ਦਲ ਦੀ ਉਮੀਦਵਾਰ ਜਸਪਾਲ ਕੌਰ ਐਮਏਬੀਐੱਡ ਹੈ। ਜ਼ੋਨ ਜੋਧਪੁਰ ਪਾਖਰ ਤੋਂ ਚੋਣ ਲੜ ਰਿਹਾ ਬੀਜੇਪੀ ਦਾ ਉਮੀਦਵਾਰ ਬਲਕੌਰ ਸਿੰਘ ਤੇ ਕਾਂਗਰਸ ਦਾ ਹਰਪ੍ਰੀਤ ਸਿੰਘ 8ਵੀਂ ਪਾਸ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਪੂਹਲਾ ਜ਼ੋਨ ਤੋਂ ਭਾਜਪਾ ਦਾ ਉਮੀਦਵਾਰ ਜਲੌਰ ਸਿੰਘ 8ਵੀਂ ਪਾਸ ਹੈ। ਜ਼ੋਨ ਬਹਿਮਣ ਦੀਵਾਨਾਂ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ 5ਵੀਂ ਪਾਸ ਹੈ। ਜੈ ਸਿੰਘ ਵਾਲਾ ਜ਼ੋਨ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਿਹਾ ਗੁਰਇਕਬਾਲ ਸਿੰਘ ਬਰਾੜ 8ਵੀਂ ਪਾਸ ਹੈ ਜਦੋਂ ਕਿ ਉਸਦੇ ਮੁਕਾਬਲੇ ਚੋਣ ਲੜ ਰਿਹਾ ਗੁਰਇਕਬਾਲ ਸਿੰਘ ਚਹਿਲ ਬੀਏਐਲਐਲਬੀ ਪਾਸ ਹੈ। ਜ਼ੋਨ ਕਰਾੜਵਾਲਾ ਤੋਂ ਕਾਂਗਰਸ ਦੀ ਉਮੀਦਵਾਰ ਰਾਜਪਾਲ ਕੌਰ ਜਿਉਂਦ 5ਵੀਂ ਪਾਸ ਹੈ। -ਉਮੀਦਵਾਰਾਂ ਦੇ ਵਿੱਦਿਅਕ ਪ੍ਰਾਪਤੀ ਅੰਕ ਇਹ ਹਨ : ਅਨਪੜ੍ਹ : 13 5ਵੀਂ ਜਮਾਤ : 4 8ਵੀਂ ਜਮਾਤ : 5 9ਵੀਂ ਜਮਾਤ : 1 10ਵੀਂ ਜਮਾਤ : 17 12ਵੀਂ ਜਮਾਤ : 10 ਬੀਏ : 2 ਬੀਏ ਐੱਲਐੱਲਬੀ: 1 ਡਬਲ ਐੱਮਏ: 1 ਐਮਏ ਬੀਐੱਡ: 1 ਐੱਮਏ ਐਮਐੱਡ: 1 ਐੱਮਐੱਸਸੀ ਆਈਟੀ: 2 ਐੱਮਬੀਏ: 1।