Road Accident : ਪਿਕਅਪ ਗੱਡੀ ਨੇ ਸੜਕ 'ਤੇ ਖੜ੍ਹੇ ਪਿਓ–ਪੁੱਤ ਨੂੰ ਮਾਰੀ ਟੱਕਰ, ਪਿਓ ਦੀ ਦਰਦਨਾਕ ਮੌਤ; ਪੁੱਤ ਗੰਭੀਰ ਜ਼ਖਮੀ
ਜਿਸ ਕਾਰਨ ਉਨ੍ਹਾਂ ਕਾਫ਼ੀ ਸੱਟਾਂ ਲੱਗੀਆਂ। ਦੋਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੇ ਪਿਤਾ ਨਾਜਰ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਬਿਆਨਾਂ ਤੇ ਉਕਤ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Sun, 14 Dec 2025 12:43 PM (IST)
Updated Date: Sun, 14 Dec 2025 01:16 PM (IST)
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ। ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਨਾਥਪੁਰਾ ਵਿਖੇ ਸੜਕ ਪਾਰ ਕਰਨ ਲਈ ਸੜਕ ਕਿਨਾਰੇ ਖੜ੍ਹੇ ਪਿਓ–ਪੁੱਤ ’ਚ ਪਿਕਅਪ ਗੱਡੀ ਵੱਜਣ ਕਾਰਨ ਪਿਓ ਦੀ ਮੌਤ ਹੋ ਗਈ, ਜਦਕਿ ਪੁੱਤ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।
ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕਬਾਲ ਸਿੰਘ ਵਾਸੀ ਨਾਥਪੁਰਾ ਨੇ ਪਿਕਅਪ ਗੱਡੀ ਚਾਲਕ ਜਗਸੀਰ ਸਿੰਘ ਵਾਸੀ ਭੁੱਚੋ ਖੁਰਦ ਖਿਲਾਫ਼ ਸ਼ਕਾਇਤ ਦਰਜ ਕਰਵਾਈ ਹੈ। 7 ਦਸੰਬਰ ਨੂੰ ਉਹ ਸੜਕ ਪਾਰ ਕਰਨ ਲਈ ਉਹ ਆਪਣੇ ਪਿਤਾ ਨਾਜਰ ਸਿੰਘ ਨਾਲ ਸੜਕ ਦੇ ਕੱਚੇ ਥਾਂ 'ਤੇ ਖੜ੍ਹੇ ਸਨ ਤਾਂ ਉਕਤ ਦੋਸ਼ੀ ਨੇ ਪਿਕਅਪ ਗੱਡੀ ਲਿਆ ਕੇ ਉਨ੍ਹਾਂ ’ਚ ਮਾਰੀ।