ਜੱਗੂ ਭਗਵਾਨਪੁਰੀਆ ਗਰੁੱਪ ਨਾਲ ਸਬੰਧਤ ਕਤਲ ਕੇਸਾਂ 'ਚ ਭਗੌੜੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਮਿਲੀ ਸਫ਼ਲਤਾ
ਡੀਆਈਜੀ ਗੋਇਲ ਨੇ ਦੱਸਿਆ ਕਿ ਮਿਤੀ 12.09.2025 ਨੂੰ ਪਿੰਡ ਮੂਲਿਆਂਵਾਲ ਚ ਕੁਲਵੰਤ ਸਿੰਘ ਦਾ ਉਸਦੇ ਘਰ ਅੰਦਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਸ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਲਈ ਗਈ ਸੀ ਅਤੇ ਬਟਾਲਾ ਪੁਲਿਸ ਵੱਲੋਂ ਖੁਫ਼ੀਆ ਅਤੇ ਟੈਕਨੀਕਲ ਵਸੀਲਿਆਂ ਰਾਹੀਂ ਮੁੱਕਦਮਾ ਵਿੱਚ ਦੋਸ਼ੀ ਸੈਮ ਪੁੱਤਰ ਸੋਨੂੰ ਮਸੀਹ ਅਤੇ ਨਵਜੋਤ ਸਿੰਘ ਉਰਫ ਮਨੀ ਪੁੱਤਰ ਸਤਪਾਲ ਵਾਸੀਆਨ ਤੇਲੀਆਵਾਲ ਨੂੰ ਨਾਮਜਦ ਕੀਤਾ ਗਿਆ ਸੀ।
Publish Date: Thu, 11 Dec 2025 05:11 PM (IST)
Updated Date: Thu, 11 Dec 2025 05:13 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਡੀਆਈਜੀ ਬਾਰਡਰ ਰੇਂਜ ਸ਼੍ਰੀ ਅੰਮ੍ਰਿਤਸਰ ਸ਼੍ਰੀ ਸੰਦੀਪ ਗੋਇਲ ਵੱਲੋਂ ਪੁਲਿਸ ਲਾਈਨ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ਼ ਚਲਾਈ ਗਈ ਜ਼ੀਰੋ ਟੌਲਰੈਂਸ ਪਾਲਿਸੀ ਅਧੀਨ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਪੀ ਸੰਦੀਪ ਕੁਮਾਰ ਬਟਾਲਾ ਦੀ ਨਿਗਰਾਨੀ ਹੇਠ ਡੀਐਸਪੀ ਸਮੀਰ ਸਿੰਘ ਬਟਾਲਾ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਬਟਾਲਾ ਵੱਲੋਂ ਟੈਕਨੀਕਲ ਅਤੇ ਖੁਫ਼ੀਆ ਸਰੋਤਾਂ ਰਾਹੀਂ ਫਿਰੌਤੀ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਦੋਸ਼ੀ ਸੈਮ ਪੁੱਤਰ ਸੋਨੂੰ ਮਸੀਹ ਵਾਸੀਆ ਤੋਲੀਆਂਵਾਲ ਅਤੇ ਨਵਜੋਤ ਸਿੰਘ ਉਰਫ਼ ਮਨੀ ਪੁੱਤਰ ਸਤਪਾਲ ਵਾਸੀ ਤੋਲੀਆਂਵਾਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਡੀਆਈਜੀ ਗੋਇਲ ਨੇ ਦੱਸਿਆ ਕਿ ਮਿਤੀ 12.09.2025 ਨੂੰ ਪਿੰਡ ਮੂਲਿਆਂਵਾਲ ਚ ਕੁਲਵੰਤ ਸਿੰਘ ਦਾ ਉਸਦੇ ਘਰ ਅੰਦਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਸ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਲਈ ਗਈ ਸੀ ਅਤੇ ਬਟਾਲਾ ਪੁਲਿਸ ਵੱਲੋਂ ਖੁਫ਼ੀਆ ਅਤੇ ਟੈਕਨੀਕਲ ਵਸੀਲਿਆਂ ਰਾਹੀਂ ਮੁੱਕਦਮਾ ਵਿੱਚ ਦੋਸ਼ੀ ਸੈਮ ਪੁੱਤਰ ਸੋਨੂੰ ਮਸੀਹ ਅਤੇ ਨਵਜੋਤ ਸਿੰਘ ਉਰਫ ਮਨੀ ਪੁੱਤਰ ਸਤਪਾਲ ਵਾਸੀਆਨ ਤੇਲੀਆਵਾਲ ਨੂੰ ਨਾਮਜਦ ਕੀਤਾ ਗਿਆ ਸੀ।ਉਹਨਾਂ ਦੱਸਿਆ ਕਿ ਮੁਲਜ਼ਮ ਸੈਮ 18ਅਕਤੂਬਰ 2023 ਇੱਕ ਕਤਲ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ 29 ਅਕਤੂਬਰ 2024 ਨੂੰ ਜੇਲ ਤੋਂ ਜਮਾਨਤ ਰਿਹਾ ਹੋ ਕੇ ਆਇਆ ਸੀ।
ਡੀਆਈ ਜੀ ਨੇ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮ ਸੈਮ ਨੇ ਮੰਨਿਆ ਕਿ ਉਹ ਅੰਮ੍ਰਿਤਪਾਲ ਸਿੰਘ ਉਰਫ਼ ਵਾਦੀ ਵਾਸੀ ਦਾਲਮ ਅਤੇ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਵਾਰਦਾਤਾਂ ਕਰਦਾ ਹੈ।ਉਹਨਾਂ ਦੱਸਿਆ ਕਿ ਦੋਸ਼ੀ ਸੈੱਮ ਦੇ ਖਿਲਾਫ਼ ਪੁਲਿਸ ਜ਼ਿਲਾ ਬਟਾਲਾ ਵਿੱਚ ਪਹਿਲਾਂ ਵੀ ਛੇ ਦੇ ਕਰੀਬ ਮਾਮਲੇ ਦਰਜ ਹਨ।