ਵੱਡੀ ਖ਼ਬਰ: ਇਸ ਜ਼ਿਲ੍ਹੇ 'ਚ 20 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਕਿਹੜੇ ਅਦਾਰੇ ਰਹਿਣਗੇ ਬੰਦ; ਨੋਟੀਫਿਕੇਸ਼ਨ ਜਾਰੀ
ਹਾਲਾਂਕਿ ਦਫ਼ਤਰ ਅਤੇ ਸਕੂਲ ਬੰਦ ਰਹਿਣਗੇ, ਪਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਜਾਂ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਿਤ ਹਨ, ਉਹ ਆਮ ਵਾਂਗ ਹੀ ਹੋਣਗੀਆਂ। ਪ੍ਰੀਖਿਆਵਾਂ ਦੇ ਸ਼ਡਿਊਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
Publish Date: Mon, 19 Jan 2026 11:45 AM (IST)
Updated Date: Mon, 19 Jan 2026 11:49 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ। ਜੋਗੀ ਰਾਜ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ 20 ਜਨਵਰੀ (ਮੰਗਲਵਾਰ) ਨੂੰ ਜ਼ਿਲ੍ਹੇ ਭਰ ਵਿੱਚ ਲੋਕਲ ਪੱਧਰ 'ਤੇ ਛੁੱਟੀ ਦਾ ਐਲਾਨ ਕੀਤਾ ਹੈ
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਸ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਅਤੇ ਸਮੂਹ ਵਿਦਿਅਕ ਅਦਾਰੇ (ਸਕੂਲ ਅਤੇ ਕਾਲਜ) ਛੁੱਟੀ ਕਾਰਨ ਬੰਦ ਰਹਿਣਗੇ। ਪ੍ਰਸ਼ਾਸਨ ਨੇ ਇਹ ਫੈਸਲਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਨੂੰ ਮੁੱਖ ਰੱਖਦਿਆਂ ਲਿਆ ਹੈ।
ਪ੍ਰੀਖਿਆਵਾਂ 'ਤੇ ਨਹੀਂ ਪਵੇਗਾ ਅਸਰ