ਅਵਾਰਾ ਕੁੱਤਿਆਂ ਨੇ ਮਾਸੂਮ ਬੱਚੀ ਦਾ ਖਾਧਾ ਅੱਧਾ ਸਿਰ, ਜ਼ਿੰਦਗੀ ਤੇ ਮੌਤ ਦੀ ਲੜਾਈ ਨੇ ਕੀਤਾ PGI ਰੈਫਰ
ਉਹਨਾਂ ਦੱਸਿਆ ਕਿ ਚਾਰ ਪੰਜ ਅਵਾਰਾ ਕੁੱਤਿਆਂ ਨੇ ਉਹਨਾਂ ਦੀ ਬੱਚੀ ਪੂਰਬੀ ਨੂੰ ਘੇਰ ਕੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਜਦ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਉਹਨਾਂ ਦੀ ਬੱਚੀ ਖੂਨ ਨਾਲ ਲੱਥਪੱਥ ਹੋਈ ਸੀ ਅਤੇ ਉਸਦਾ ਸਿਰ ਦਾ ਇੱਕ ਹਿੱਸਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ ਸੀ।
Publish Date: Wed, 14 Jan 2026 01:00 PM (IST)
Updated Date: Wed, 14 Jan 2026 04:50 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ ਪੰਜਾਬੀ ਜਾਗਰਣ, ਬਟਾਲਾ। ਅਵਾਰਾ ਕੁੱਤਿਆਂ ਦੀ ਦਹਿਸ਼ਤ ਚਾਰ ਚੁਫੇਰੇ ਫੈਲੀ ਹੋਈ ਹੈ। ਹਰ ਰੋਜ਼ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬਟਾਲਾ ਦੇ ਨਜ਼ਦੀਕੀ ਪਿੰਡ ਬਸਰਾਵਾਂ ਦੇ ਇੱਕ ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਇੱਕ ਪੰਜ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਹੈ। ਬੱਚੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਇਲਾਜ ਲਈ ਪਹਿਲਾਂ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੋਂ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ।
ਕੁੱਤਿਆਂ ਦਾ ਸ਼ਿਕਾਰ ਹੋਈ ਬੱਚੀ ਪੂਰਬੀ ਦੇ ਪਿਤਾ ਪ੍ਰਮੋਦ ਅਤੇ ਮਾਤਾ ਅੰਬਿਕਾ ਵਾਸੀ ਛੱਤੀਸਗੜ੍ਹ ਹਾਲ ਵਾਸੀ ਬਸਰਾਵਾਂ ਕਾਦੀਆਂ ਨੇ ਦੱਸਿਆ ਕਿ ਉਹ ਭੱਠੇ ਤੇ ਮਜ਼ਦੂਰੀ ਕਰਦੇ ਹਨ ਅਤੇ ਲੋਹੜੀ ਦੀ ਸ਼ਾਮ ਨੂੰ ਉਸ ਦੀ ਬੱਚੀ ਪਹਿਲਾ ਆਪਣੇ ਕਮਰੇ ਦੇ ਨਜ਼ਦੀਕ ਖੇਡ ਰਹੀ ਸੀ ਅਤੇ ਖੇਡਦਿਆਂ ਖੇਡਦਿਆਂ ਉਹ ਕੁਝ ਦੂਰੀ ਤੇ ਚਲੀ ਗਈ।
ਉਹਨਾਂ ਦੱਸਿਆ ਕਿ ਚਾਰ ਪੰਜ ਅਵਾਰਾ ਕੁੱਤਿਆਂ ਨੇ ਉਹਨਾਂ ਦੀ ਬੱਚੀ ਪੂਰਬੀ ਨੂੰ ਘੇਰ ਕੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਜਦ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਉਹਨਾਂ ਦੀ ਬੱਚੀ ਖੂਨ ਨਾਲ ਲੱਥਪੱਥ ਹੋਈ ਸੀ ਅਤੇ ਉਸਦਾ ਸਿਰ ਦਾ ਇੱਕ ਹਿੱਸਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ ਸੀ।
ਉਨਾਂ ਨੇ ਆਪਣੀ ਬੱਚੀ ਦੇ ਇਲਾਜ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਧਰ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਕੱਢਿਆ ਜਾਵੇ।