ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ 16ਵੀਂ ਵਿਧਾਨ ਸਭਾ ’ਚ 16 ਮਾਰਚ 2022 ਨੂੰ ਭਗਵੰਤ ਸਿੰਘ ਮਾਨ ਸਹੁੰ ਚੁੱਕ ਰਹੇ ਹਨ। ਅਦਾਰਾ ‘ਪੰਜਾਬੀ ਜਾਗਰਣ’ ਦੁਆ ਕਰਦਾ ਹੈ ਕਿ ਜਿਸ ਤਰ੍ਹਾਂ ਭਗਵੰਤ ਮਾਨ ਕਮੇਡੀਅਨ ਤੇ ਫ਼ਿਲਮੀ ਸਫ਼ਰ ’ਚ ਸਿਖ਼ਰ ਨੂੰ ਛੂਹਦਿਆਂ ਲੋਕਾਂ ਦਾ ਮਨੋਰੰਜਨ ਕਰਦਿਆਂ ਸਿਆਸੀ ਵਿਅੰਗ ਕੱਸਦੇ ਰਹੇ ਹਨ, ਉਸੇ ਤਰ੍ਹਾਂ ਰਾਜਨੀਤੀ ਦੀ ਸਿਖ਼ਰ ’ਤੇ ਪੰਜਾਬ ਦੇ ਮੁੱਖ ਮੰਤਰੀ ਬਣ ਸੂਬੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪ੍ਰਸਿੱਧ ਕਮੇਡੀਅਨ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਭਗਵੰਤ ਸਿੰਘ ਮਾਨ 16 ਨੰਬਰ ਨੂੰ ਲੱਕੀ ਮੰਨਦੇ ਹਨ। ਜੇਕਰ ਉਨ੍ਹਾਂ ਦੇ ਕਮੇਡੀਅਨ ਸਫ਼ਰ ਦੀ ਗੱਲ ਕਰੀਏ ਤਾਂ ਉਸਦੀ ਸ਼ੁਰੂਆਤ ਵੀ ਉਨ੍ਹਾਂ ਨੇ 16 ਮਈ 1992 ਨੂੰ ਆਪਣੀ ਪਹਿਲੀ ਰੀਲ ਰਿਲੀਜ਼ ਕੀਤੀ ਸੀ। ਆਪਣੀ ਦੂਜੀ ਸੰਗੀਤਕ ਕਮੇਡੀ ਰੀਲ ‘ਕੁਲਫ਼ੀ ਗਰਮਾ ਗਰਮ’ ਵੀ 16 ਦਸੰਬਰ 1992 ਨੂੰ ਰਿਲੀਜ਼ ਕੀਤੀ ਸੀ ਜਿਸਨੇ ਭਗਵੰਤ ਸਿੰਘ ਮਾਨ ਨੂੰ ਇਕ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਬਣਾ ਦਿੱਤਾ ਸੀ। ਆਪਣੀ ਸਿਆਸਤ ’ਚ ਪਾਰੀ ਖੇਡਦਿਆਂ ਭਗਵੰਤ ਮਾਨ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਵੀ 16 ਮਈ 2014 ਨੂੰ ਚੁਣੇ ਗਏ ਸਨ। ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ 16ਵੀਂ ਵਿਧਾਨ ਸਭਾ ’ਚ 16 ਮਾਰਚ 2022 ਨੂੰ ਭਗਵੰਤ ਸਿੰਘ ਮਾਨ ਸਹੁੰ ਚੁੱਕ ਰਹੇ ਹਨ। ਅਦਾਰਾ ‘ਪੰਜਾਬੀ ਜਾਗਰਣ’ ਦੁਆ ਕਰਦਾ ਹੈ ਕਿ ਜਿਸ ਤਰ੍ਹਾਂ ਭਗਵੰਤ ਮਾਨ ਕਮੇਡੀਅਨ ਤੇ ਫ਼ਿਲਮੀ ਸਫ਼ਰ ’ਚ ਸਿਖ਼ਰ ਨੂੰ ਛੂਹਦਿਆਂ ਲੋਕਾਂ ਦਾ ਮਨੋਰੰਜਨ ਕਰਦਿਆਂ ਸਿਆਸੀ ਵਿਅੰਗ ਕੱਸਦੇ ਰਹੇ ਹਨ, ਉਸੇ ਤਰ੍ਹਾਂ ਰਾਜਨੀਤੀ ਦੀ ਸਿਖ਼ਰ ’ਤੇ ਪੰਜਾਬ ਦੇ ਮੁੱਖ ਮੰਤਰੀ ਬਣ ਸੂਬੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਰਿਕਾਰਡ 92 ਸੀਟਾਂ ਜਿੱਤੀਆਂ ਸਨ। ਸੰਗਰੂਰ ਜ਼ਿਲ੍ਹੇ ਦੇ ਹਲਕਾ ਧੂਰੀ ਤੋਂ ਭਗਵੰਤ ਮਾਨ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਇਸ ਆਡੀਟੋਰੀਅਮ ਵਿੱਚ ਹੋਣ ਜਾ ਰਿਹਾ ਇਹ ਪਹਿਲਾ ਸਹੁੰ ਚੁੱਕ ਸਮਾਗਮ ਜਾਂ ਇੰਨਾ ਵੱਡਾ ਸਮਾਗਮ ਹੈ। 20 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਕਮ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ 2 ਮਾਰਚ ਨੂੰ ਕੀਤਾ ਸੀ। ਇਸ ਆਡੀਟੋਰੀਅਮ ਦਾ ਨੀਂਹ ਪੱਥਰ ਸਾਬਕਾ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅਕਤੂਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਰੱਖਿਆ ਸੀ। ਇੰਨੀ ਵੱਡੀ ਇਮਾਰਤ ਹੋਣ ਦੇ ਬਾਵਜੂਦ 'ਆਪ' ਵੱਲੋਂ ਇੱਥੇ ਸਹੁੰ ਚੁੱਕ ਸਮਾਗਮ ਨਾ ਕਰਵਾਉਣ 'ਤੇ ਪਹਿਲਾਂ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਪਰ ਹੁਣ ਇੱਥੇ ਹੋਣ ਵਾਲੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਕਾਰਨ ਉਨ੍ਹਾਂ 'ਤੇ ਸਵਾਲ ਚੁੱਕੇ ਜਾ ਰਹੇ ਹਨ।