ਵੱਡਮੁੱਲੀ ਜਾਣਕਾਰੀ ਤੇ ਸਮਾਂ ਵਿਦਿਆਰਥੀਆਂ ਲਈ ਲਾਹੇਵੰਦ : ਮਹਾਜਨ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੀਐਮ ਸ਼੍ਰੀ ਸਸਸਸ ਮੁਰਾਦਪੁਰਾ ਦੇ ਪ੍ਰਿੰਸੀਪਲ ਡਾ.ਰੇਖਾ ਮਹਾਜਨ ਵਲੋਂ ਪ੍ਰੋਫੈਸਰ ਡਾ. ਆੰਚਲ ਅਰੋੜਾ ਨੂੰ ਇੱਕ ਪ੍ਰਮੁੱਖ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਉਦਯੋਗਿਤਾ ਅਤੇ ਨਵੀਨਤਾ ਦੀ
Publish Date: Sun, 23 Nov 2025 04:34 PM (IST)
Updated Date: Sun, 23 Nov 2025 04:37 PM (IST)

ਮੁਰਾਦਪੁਰਾ ਸਕੂਲ ’ਚ ਐਕਸਪਰਟ-ਟਾਕ ਤਹਿਤ ਅਰੋੜਾ ਨੇ ਦਿੱਤਾ ਭਾਸ਼ਣ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੀਐਮ ਸ਼੍ਰੀ ਸਸਸਸ ਮੁਰਾਦਪੁਰਾ ਦੇ ਪ੍ਰਿੰਸੀਪਲ ਡਾ.ਰੇਖਾ ਮਹਾਜਨ ਵਲੋਂ ਪ੍ਰੋਫੈਸਰ ਡਾ. ਆੰਚਲ ਅਰੋੜਾ ਨੂੰ ਇੱਕ ਪ੍ਰਮੁੱਖ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਉਦਯੋਗਿਤਾ ਅਤੇ ਨਵੀਨਤਾ ਦੀ ਮਹੱਤਤਾ ਤੇ ਇਸ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਦੇ ਰਾਹ ਦਿਖਾਏ। ਡਾ. ਆਂਚਲ ਅਰੋੜਾ ਦਾ ਸਕੂਲ ਵਿਚ ਖੁਸ਼ੀ-ਖੁਸ਼ੀ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਡਾ. ਰੇਖਾ ਮਹਾਜਨ, ਕੈਰੀਅਰ ਕੌਂਸਲਰ ਰੁਚਿਕਾ ਓਹਰੀ, ਲੈਕਚਰਾਰ ਨਵਨੀਤ ਕੌਰ , ਸ਼ਾਹਬਾਜ਼ ਸਿੰਘ, ਪੂਨਮ ਕੌਰ ਅਤੇ ਹੋਰ ਅਧਿਆਪਕ ਮੈਂਬਰਾਂ ਨੇ ਉਨ੍ਹਾਂ ਦੀ ਆਮਦ ਲਈ ਧੰਨਵਾਦ ਕੀਤਾ ਤੇ ਵਰਦਾਨ ਦੱਸਿਆ। ਡਾ. ਅਰੋੜਾ ਨੇ ਆਪਣੇ ਸਟਾਰਟਅਪ ਸ਼ੁਰੂ ਕਰਨ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਿਦਆਰਥੀਆਂ ਨੂੰ ਇਸ ਬਾਰੇ ਢੰਗ ਨਾਲ ਗਹਿਰਾਈ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਕੋਈ ਵੀ ਇਨਸਾਨ ਕਿਸੇ ਸਮੱਸਿਆ ਦਾ ਹੱਲ ਲੱਭ ਕੇ ਇਸ ਨੂੰ ਇਕ ਉਤਪਾਦ ਜਾਂ ਸੇਵਾ ਦੇ ਰੂਪ ਵਿਚ ਮਾਰਕੀਟ ਵਿੱਚ ਲਾਂਚ ਕਰ ਸਕਦਾ ਹੈ ਅਤੇ ਇੰਨੋਵੇਸ਼ਨ ਦੇ ਨਾਲ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾ ਸਕਦਾ ਹੈ। ਵਿਿਦਆਰਥੀਆਂ ਨੇ ਜਿਵੇਂ ਹੀ ਇਹ ਜਾਣਕਾਰੀ ਹਾਸਲ ਕੀਤੀ, ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਨਵੇਂ ਰਾਹ ਤੇ ਅੱਗੇ ਵਧਣ ਲਈ ਪ੍ਰੇਰਣਾ ਮਿਲੀ। ਪ੍ਰਿੰਸੀਪਲ ਡਾ .ਰੇਖਾ ਮਹਾਜਨ ਨੇ ਇਸ ਮਹੱਤਵਪੂਰਨ ਸੈਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਡਾ. ਅਰੋੜਾ ਦੀ ਮਿਹਨਤ ਅਤੇ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਸੈਸ਼ਨ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਵਿਚ ਨਵੀਆਂ ਦਿਸ਼ਾਵਾਂ ਦੇ ਸਕਦੇ ਹਨ।