ਬਟਾਲਾ ਰੋਡ ’ਤੇ ਕਾਰੋਬਾਰੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਭਿੜੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵੀਰਵਾਰ ਰਾਤ ਨੂੰ ਬਟਾਲਾ ਰੋਡ 'ਤੇ ਵੇਰਕਾ ਬਾਈਪਾਸ ਨੇੜੇ ਕਾਰੋਬਾਰੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚ ਬੁਰੀ ਤਰ੍ਹਾਂ ਝੜਪ ਹੋ ਗਈ।
Publish Date: Fri, 05 Dec 2025 04:48 PM (IST)
Updated Date: Fri, 05 Dec 2025 04:51 PM (IST)

ਝਗੜੇ ਦੌਰਾਨ ਹਮਲਾ ਕਰਨ ਵਾਲੇ ਨੌਜਵਾਨਾਂ ਵਿਚੋਂ ਇਕ ਦਾ ਪਿਸਤੌਲ ਵੀ ਡਿੱਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵੀਰਵਾਰ ਰਾਤ ਨੂੰ ਬਟਾਲਾ ਰੋਡ ਤੇ ਵੇਰਕਾ ਬਾਈਪਾਸ ਨੇੜੇ ਕਾਰੋਬਾਰੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚ ਬੁਰੀ ਤਰ੍ਹਾਂ ਝੜਪ ਹੋ ਗਈ। ਦੋਸ਼ ਹੈ ਕਿ ਇਕ ਧਿਰ ਅਮਨਬੀਰ ਸਿੰਘ ਨਾਮਕ ਵਿਅਕਤੀ ਦੀ ਦੁਕਾਨ ਵਿਚ ਦਾਖਲ ਹੋਇਆ ਅਤੇ ਉਸ ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮੁਲਜਮ ਪੱਖ ਵਿਚੋਂ ਇਕ ਦਾ ਪਿਸਤੌਲ ਵੀ ਡਿੱਗ ਗਿਆ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਮੌਕੇ ਤੇ ਪਹੁੰਚੀ। ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿਸਤੌਲ ਜ਼ਬਤ ਕਰ ਲਿਆ ਗਿਆ ਹੈ। ਅਮਨਬੀਰ ਸਿੰਘ ਨੇ ਦੱਸਿਆ ਕਿ ਉਹ ਵੇਰਕਾ ਬਾਈਪਾਸ ਨੇੜੇ ਕਾਰ ਵਾਸ਼ਿੰਗ ਦੀ ਦੁਕਾਨ ਚਲਾਉਂਦਾ ਹੈ। ਇਲਾਕੇ ਵਿਚ ਰਹਿਣ ਵਾਲੇ ਕੁਝ ਲੋਕਾਂ ਦੀ ਉਸ ਨਾਲ ਵਪਾਰਕ ਰੰਜਿਸ਼ ਹੈ। ਉਸ ਦਾ ਕਾਰੋਬਾਰ ਕੁਝ ਸਮੇਂ ਤੋਂ ਵਧੀਆ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਗੁਆਂਢ ਵਿਚ ਰਹਿਣ ਵਾਲੇ ਨੌਜਵਾਨਾਂ ਨੇ ਨਗਰ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਦੀ ਦੁਕਾਨ ਦੇ ਬਾਹਰ ਲੱਗੀ ਤਰਪਾਲ ਹਟਵਾ ਦਿੱਤੀ ਗਈ ਸੀ। ਹੁਣ ਉਹ ਉਸ ਦੀ ਦੁਕਾਨ ਕੋਲੋਂ ਬੜੇ ਹੰਕਾਰ ਨਾਲ ਲੰਘਦੇ ਸਨ। ਉਹ ਉਸ ਦੇ ਬਾਰੇ ਭੱਦੀਆਂ ਟਿੱਪਣੀਆਂ ਵੀ ਕਰ ਰਹੇ ਸਨ। ਵੀਰਵਾਰ ਰਾਤ ਨੂੰ 15-20 ਨੌਜਵਾਨਾਂ ਨੇ ਉਸ ਦੀ ਦੁਕਾਨ ਤੇ ਹਮਲਾ ਕਰ ਦਿੱਤਾ। ਮੁਲਜਮ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲਾਂ ਨਾਲ ਲੈਸ ਸਨ।