ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਤਸਵੀਰ ਵਾਇਰਲ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਰਾ ਦਿਨ ਉਨ੍ਹਾਂ ਦੇ ਤਬਾਦਲੇ ਦੀ ਚਰਚਾ ਰਹੀ। ਸਾਰਾ ਦਿਨ ਇਹੀ ਅਫਵਾਹ ਰਹੀ ਕਿ ਉਨ੍ਹਾਂ ਦਾ ਤਬਾਦਲਾ ਸ਼ਹਿਰ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਪੱਤਰ ਪੇ੍ਰਕ, ਅੰਮ੍ਰਿਤਸਰ : ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਤਸਵੀਰ ਵਾਇਰਲ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਰਾ ਦਿਨ ਉਨ੍ਹਾਂ ਦੇ ਤਬਾਦਲੇ ਦੀ ਚਰਚਾ ਰਹੀ। ਸਾਰਾ ਦਿਨ ਇਹੀ ਅਫਵਾਹ ਰਹੀ ਕਿ ਉਨ੍ਹਾਂ ਦਾ ਤਬਾਦਲਾ ਸ਼ਹਿਰ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਫਤਿਹਗੜ੍ਹ ਸਾਹਿਬ ਦੇ ਐੱਸਪੀ ਰਮਿੰਦਰ ਸਿੰਘ ਦੀ ਇਕ ਤਸਵੀਰ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਵਿਚ ਕਿਹਾ ਗਿਆ ਸੀ ਕਿ ਡੀਸੀਪੀ ਭੰਡਾਲ ਦੀ ਜਗ੍ਹਾ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਲਗਾਇਆ ਗਿਆ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਡੀਸਫੀ ਦੇ ਤਬਾਦਲੇ ਦੀ ਗੱਲ ਨੂੰ ਮੁੱਢੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਫਵਾਹ ਹੈ, ਜਿਸ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਹਿਲਾਂ ਜਨਮਦਿਨ ਪਾਰਟੀ ਦੀਆਂ ਕਲਮ ਕੁਮਾਰ ਬੋਰੀ ਨਾਲ ਪੁਲਿਸ ਅਧਿਕਾਰੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਡੀਜੀਪੀ ਦਫ਼ਤਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ। ਪਾਰਟੀ ਵਿਚ ਪੰਜ ਪੁਲਿਸ ਇੰਸਪੈਕਟਰ ਅਤੇ ਦੋ ਡੀਐੱਸਪੀ ਵੀ ਨਜ਼ਰ ਆਏ। ਇਸ ਪਾਰਟੀ ਵਿਚ ਇਕ ਏਡੀਸੀਪੀ ਵੀ ਪਹੁੰਚਿਆ ਹੋਇਆ ਸੀ। ਪੰਜ ਪੁਲਿਸ ਇੰਸਪੈਕਟਰਾਂ ਵਿਚ ਹਰਿੰਦਰ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਧਰਮਿੰਦਰ ਕਲਿਆਣ ਅਤੇ ਨੀਰਜ ਕੁਮਾਰ ਸਨ। ਜਦਕਿ ਡੀਐੱਸਪੀ ਸੰਜੀਵ ਕੁਮਾਰ ਅਤੇ ਡੀਐੱਸਪੀ ਪ੍ਰਵੇਸ਼ ਚੋਪੜਾ ਵੀ ਇਸ ਪਾਰਟੀ ਵਿਚ ਪੁੱਜੇ ਸਨ। ਇੰਸਪੈਕਟਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ, ਜਦੋਂ ਕਿ ਬਾਅਦ ਵਿਚ ਡੀਜੀਪੀ ਦਫ਼ਤਰ ਵੱਲੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਪਰ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਰਣਨਯੋਗ ਹੈ ਕਿ ਇਹ ਪਾਰਟੀ ਵਾਲਮੀਕਿ ਸੰਗਠਨ ਦੇ ਨੁਮਾਇੰਦੇ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਸੀ। ਜਿਸ ਦਾ ਆਯੋਜਨ 7 ਅਗਸਤ ਨੂੰ ਇਕ ਹੋਟਲ ਵਿਚ ਕੀਤਾ ਗਿਆ ਸੀ। ਇਸ ਪਾਰਟੀ ਵਿਚ ਪੁਲਿਸ ਅਧਿਕਾਰੀ, ਵਕੀਲ, ਡਾਕਟਰ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਕਈ ਲੋਕ ਸ਼ਾਮਲ ਹੋਏ। ਵਾਲਮੀਕਿ ਸੰਗਠਨਾਂ ਨੇ ਵੀ ਇਸ ਪਾਰਟੀ ਦੀ ਵਾਇਰਲ ਹੋਈ ਵੀਡੀਓ ’ਤੇ ਰੋਸ ਜ਼ਾਹਰ ਕੀਤਾ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਇਸ ਪਾਰਟੀ ਨੂੰ ਗੈਂਗਸਟਰਾਂ ਦੀ ਪਾਰਟੀ ਕਿਹਾ ਗਿਆ ਹੈ, ਜਿਸ ਕਾਰਨ ਵਾਲਮੀਕਿ ਸਮਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਮਾਮਲਾ ਡੀਜੀਪੀ ਕੋਲ ਪਹੁੰਚਾਇਆ ਸੀ, ਜਿਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਸੀ।
ਅਟਾਰੀ ਦੇ ਵਿਧਾਇਕ ਨੇ ਕਿਹਾ, ਪਾਰਟੀ ’ਚ ਕਈ ਹੋਰ ਪੁਲਿਸ ਅਧਿਕਾਰੀ ਵੀ ਸਨ ਸ਼ਾਮਿਲ
ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਹੈ ਕਿ ਇਸ ਪਾਰਟੀ ਵਿਚ ਕਈ ਪੁਲਿਸ ਅਧਿਕਾਰੀ ਹੋਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਚੋਰ ਕੁੱਤੀ ਮਿਲੇ ਹੋਏ ਸਨ। ਹਰ ਕੋਈ ਜਾਣਦਾ ਹੈ ਕਿ ਜਦੋਂ ਇਹ ਦੋਵੇਂ ਇਕੱਠੇ ਹੁੰਦੇ ਹਨ ਤਾਂ ਘਰ ਦਾ ਕੀ ਹੁੰਦਾ ਹੈ, ਇਹ ਸਭ ਨੂੰ ਪਤਾ ਹੈ। ਕੋਈ ਪੁÇਲਿਸੰਗ ਨਹੀਂ ਸੀ ਅਤੇ ਕੰਮ ਵੱਖਰਾ ਸੀ। ਉਨ੍ਹਾਂ ਕਿਹਾ ਕਿ ਡੀਜੀਪੀ ਨੇ ਵੀਡੀਓ ਵਿਚ ਦਿਖਾਈ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਪਾਰਟੀ ਵਿਚ ਸ਼ਹਿਰ ਦਾ ਹਰ ਐੱਸਐੱਚਓ, ਕਈ ਵੱਡੇ ਅਫਸਰ ਵੀ ਸਨ। ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਦੀ ਵੱਡੇ ਪੱਧਰ ’ਤੇ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦਾ ਸ਼ਹਿਰ ਤੋਂ ਬਾਹਰ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਨੂੰ ਆਈਆਰਬੀ ਆਦਿ ਵਿਚ ਭੇਜਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਮਲ ਬੋਰੀ ਅੱਜ ਦਾ ਨਹੀਂ ਹੈ। ਅੱਜ ਤੱਕ ਉਹ ਪੁਲਿਸ ਨਾਲ ਮਿਲ ਕੇ ਚੱਲ ਰਿਹਾ ਸੀ। ਕਿੰਨੇ ਅੱਡੇ ਹਨ, ਸਾਰੇ ਉਸ ਦੇ ਚੱਲਦੇ ਹਨ। ਆਉਣ ਵਾਲੇ ਸਮੇਂ ਵਿਚ ਸਭ ਕੁਝ ਨੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਜਰੂਰਤ ਪੈਂਦੀ ਹੈ, ਉਹ ਆਪਣੇ ਬਚਾਅ ਵਿਚ ਅਜਿਹਾ ਕਹਿ ਰਹੇ ਹਨ। ਇਹ ਸਭ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ। ਜੇਕਰ ਕੱਲ੍ਹ ਨੂੰ ਉਹ ਕਹਿਣਗੇ ਕਿ ਬਿਸ਼ਨੋਈ ਦੀ ਲੋੜ ਸੀ ਤਾਂ ਕੀ ਉਹ ਉਸ ਦਾ ਸਾਥ ਦੇਣਗੇ? ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਅਤੇ ਮੁੱਖ ਸਕੱਤਰ ਸੂਬੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਤਿੰਨੇ ਹੀ ਸੂਝਵਾਨ ਅਤੇ ਸਮਝਦਾਰ ਹਨ। ਉਹ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਭਲਾਈ ਲਈ ਅਤੇ ਸਹੀ ਕੰਮ ਕਰਨਗੇ।