ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਪਦਉੱਨਤੀ ਦੀ ਫਾਈਲ ਇਕ ਸਾਲ ਤੋਂ ਭਲਾਈ ਵਿਭਾਗ ਕੋਲ ਅਟਕੀ : ਘੁੰਮਣ
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਸਰਕਾਰੀ ਮੁਲਾਜ਼ਮਾਂ ਦੀਆਂ ਪਦਉੱਨਤੀਆਂ ਨੂੰ ਲੈ ਕੇ ਖੇਤੀਬਾੜੀ ਵਿਭਾਗ ਵਿਚ ਕੰਮ ਕਰ ਰਹੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ 14 ਸਾਲ ਦੀ ਨੌਕਰੀ ਵਿਚ ਇਕ ਵੀ ਪਦਉਨਤੀ ਨਸੀਬ ਨਹੀਂ ਹੋਈ। ਡਾ. ਹਰਮਨਦੀਪ ਸਿੰਘ
Publish Date: Fri, 16 Jan 2026 04:58 PM (IST)
Updated Date: Fri, 16 Jan 2026 05:00 PM (IST)

ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਸਰਕਾਰੀ ਮੁਲਾਜ਼ਮਾਂ ਦੀਆਂ ਪਦਉੱਨਤੀਆਂ ਨੂੰ ਲੈ ਕੇ ਖੇਤੀਬਾੜੀ ਵਿਭਾਗ ਵਿਚ ਕੰਮ ਕਰ ਰਹੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ 14 ਸਾਲ ਦੀ ਨੌਕਰੀ ਵਿਚ ਇਕ ਵੀ ਪਦਉਨਤੀ ਨਸੀਬ ਨਹੀਂ ਹੋਈ। ਡਾ. ਹਰਮਨਦੀਪ ਸਿੰਘ ਘੁੰਮਣ ਪ੍ਰਧਾਨ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਅਤੇ ਬਲਾਕ ਤਰਸਿੱਕਾ ਦੇ ਖੇਤੀਬਾੜੀ ਅਫਸਰ ਡਾ. ਸਤਵਿੰਦਰਬੀਰ ਸਿੰਘ ਕੋਟਲਾ ਬਥੂੰਨਗੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਕਾਸ ਅਫਸਰਾਂ ਤੋਂ ਬਤੌਰ ਖੇਤੀਬਾੜੀ ਅਫਸਰ ਪਦਉੱਨਤੀ ਲਈ ਲੌੜੀਂਦੇ 6 ਸਾਲ ਦੇ ਤਜ਼ਰਬੇ ਦੇ ਉਲਟ 14 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਖੇਤੀਬਾੜੀ ਮੰਤਰੀ ਅਤੇ ਉੱਚ ਅਧਿਕਾਰੀਆ ਨੂੰ ਮਿਿਲਆ ਜਾ ਚੁੱਕਾ ਹੈ। ਪ੍ਰੰਤੂ ਇੱਕ ਸਾਲ ਤੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਰੋਸਟਰ ਰਜਿਸਟਰ ਚੈੱਕ ਹੋ ਕੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੈਟਰਨਰੀ ਅਫਸਰਾਂ ਦੇ ਬਰਾਬਰ 1-1-1986 ਤੋਂ ਮਿਲੀ ਹੋਈ ਪੇ ਪੈਰਿਟੀ ਜਾਣ ਬੁੱਝ ਕੇ ਵਿੱਤ ਵਿਭਾਗ ਦੇ 4-3-2022 ਦੇ ਪੱਤਰ ਦਾ ਹਵਾਲਾ ਦੇ ਕੇ ਤੋੜੀ ਗਈ ਹੈ। ਇਸ ਮਸਲੇ ਨੂੰ ਸੁਲਝਾਉਣ ਲਈ ਕੋਈ ਯੋਗ ਉਪਰਾਲਾ ਉੱਚ ਅਧਿਕਾਰੀਆ ਵੱਲੋਂ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਸਮੂਹ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਮੌਜੂਦਾ ਅਤੇ ਰਿਟਾਇਰਡ ਅਧਿਕਾਰੀ ਕੋਰਟ ਦਾ ਸਹਾਰਾ ਲੈਣ ਲਈ ਮਜਬੂਰ ਹਨ। ਡਾ. ਮਨਜਿੰਦਰ ਸਿੰਘ, ਡਾ. ਸਤਵਿੰਦਰਬੀਰ ਸਿੰਘ, ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਉਕਤ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ਕਰਕੇ ਸਮੂਹ ਕੇਡਰ ਵਿਚ ਰੋਸ ਪਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਲਈ ਐਸੋਸੀਏਸ਼ਨ ਵੱਲੋਂ ਅੱਜ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਪੰਜਾਬ ਭਰ ਦੇ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰਾਂ ਵੱਲੋਂ ਹਿੱਸਾ ਲਿਆ ਜਾਵੇਗਾ ਅਤੇ ਇਸ ਉਪਰੰਤ ਅਗਲਾ ਐਕਸ਼ਨ ਉਲੀਕ ਕੇ ਨਿਰਧਾਰਤ ਪ੍ਰੋਗਰਾਮਾਂ ਅਨੁਸਾਰ ਪ੍ਰਦਰਸ਼ਨ ਕੀਤਾ ਜਾਵੇਗਾ।