ਰਾਏਪੁਰ ਦੀ ਸੰਗਤ ਵੱਲੋਂ ਹੜ੍ਹ ਪੀੜਤ ਫੰਡ ਲਈ ਸਹਿਯੋਗ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹਾਇਤਾਵਾਂ ਪ੍ਰਦਾਨ ਕਰਨ ਲਈ ਹੜ੍ਹ ਪੀੜਤ ਫੰਡ ਰਾਹੀਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਫੰਡ ਵਿਚ
Publish Date: Sat, 22 Nov 2025 04:21 PM (IST)
Updated Date: Sat, 22 Nov 2025 04:22 PM (IST)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹਾਇਤਾਵਾਂ ਪ੍ਰਦਾਨ ਕਰਨ ਲਈ ਹੜ੍ਹ ਪੀੜਤ ਫੰਡ ਰਾਹੀਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਫੰਡ ਵਿਚ ਸਹਿਯੋਗ ਕਰਦਿਆਂ ਰਾਏਪੁਰ ਦੀ ਸੰਗਤ ਵੱਲੋਂ ਪੰਜ ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਪਹੁੰਚ ਕੇ ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਟਾਟੀਬੰਧ ਰਾਏਪੁਰ (ਛੱਤੀਸਗੜ੍ਹ) ਵੱਲੋਂ ਇਹ ਰਾਸ਼ੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੂੰ ਸੌਂਪੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਹਰਪਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨਰ ਜੰਮੂ ਕਸ਼ਮੀਰ ਦੀ ਪ੍ਰੇਰਣਾ ਦੇ ਨਾਲ ਰਾਏਪੁਰ ਦੀ ਸੰਗਤ ਨੇ ਸੰਯੁਕਤ ਰੂਪ ਵਿਚ ਇਹ ਸੇਵਾ ਕੀਤੀ ਹੈ। ਇਸ ਸੇਵਾ ਵਿਚ ਦਲਬੀਰ ਸਿੰਘ, ਨਿਸ਼ਾਨ ਸਿੰਘ, ਅਜੀਤ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਪ੍ਰਭਜੀਤ ਸਿੰਘ ਸਮੇਤ ਸਮੂਹ ਮੈਂਬਰ, ਸਮੂਹ ਸਾਧਸੰਗਤ ਗੁਰਦੁਆਰਾ ਹੀਰਾਪੁਰ ਵੱਲੋਂ ਯੋਗਦਾਨ ਦਿੱਤਾ ਗਿਆ ਹੈ। ਇਸ ਮੌਕੇ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਸੋ ਇਸ ਵੱਲੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਵਿੱਚ ਸੰਗਤ ਵੱਧ ਚੜ ਕੇ ਯੋਗਦਾਨ ਪਾਉਂਦੀ ਹੈ। ਇਸੇ ਲੜੀ ਤਹਿਤ ਹੀ ਰਾਏਪੁਰ ਦੀ ਸੰਗਤ ਵੱਲੋਂ ਵੀ ਹੜ੍ਹ ਪੀੜਤ ਫੰਡ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਇਸ ਪਰਉਪਕਾਰੀ ਕਾਰਜ ਵਿਚ ਯੋਗਦਾਨ ਲਈ ਮੰਨਣ ਨੇ ਚਰਨਜੀਤ ਸਿੰਘ ਅਤੇ ਹੋਰਾਂ ਦਾ ਸਨਮਾਨ ਕਰਦਿਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਬੀਰ ਸਿੰਘ ਓਐਸਡੀ, ਹਰਭਜਨ ਸਿੰਘ ਵਕਤਾ ਮੀਤ ਸਕੱਤਰ, ਹਰਪਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨਰ ਜੰਮੂ ਕਸ਼ਮੀਰ ਮੌਜੂਦ ਸਨ।