ਸੁਖਪਾਲ ਰਾਣਾ ਨੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਖਪਾਲ ਰਾਣਾ ਮਨਿਸਟਰੀ ਵੱਲੋਂ ਅਪੋਸਟਲ ਸੁਖਪਾਲ ਰਾਣਾ ਦੇ ਨਿਰਦੇਸ਼ਾਂ ਤੇ ਪ੍ਰਧਾਨ ਜੋਨ ਕੋਟਲੀ ਦੀ ਅਗਵਾਈ ਵਿਚ 250 ਦੇ ਕਰੀਬ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।
Publish Date: Fri, 05 Dec 2025 04:23 PM (IST)
Updated Date: Fri, 05 Dec 2025 04:27 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਖਪਾਲ ਰਾਣਾ ਮਨਿਸਟਰੀ ਵੱਲੋਂ ਅਪੋਸਟਲ ਸੁਖਪਾਲ ਰਾਣਾ ਦੇ ਨਿਰਦੇਸ਼ਾਂ ਤੇ ਪ੍ਰਧਾਨ ਜੋਨ ਕੋਟਲੀ ਦੀ ਅਗਵਾਈ ਵਿਚ 250 ਦੇ ਕਰੀਬ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਜੋਨ ਕੋਟਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਸੰਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਅਪੋਸਟਲ ਸੁਖਪਾਲ ਰਾਣਾ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ, ਉਸ ਦੇ ਤਹਿਤ ਹਰ ਮਹੀਨੇ ਬਿਨਾਂ ਕਿਸੇ ਭੇਦਭਾਵ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤਾਂ ਜੋ ਔਰਤਾਂ ਨੂੰ ਇਸ ਮਹਿੰਗਾਈ ਦੇ ਦੌਰ ਵਿਚ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸੁਖਪਾਲ ਰਾਣਾ ਮਨਿਸਟਰੀ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਉੱਚ ਸਿੱਖਿਆ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਜੋਨ ਕੋਟਲੀ ਨੇ ਕਿਹਾ ਕਿ ਅਪੌਸਟਲ ਸੁਖਪਾਲ ਰਾਣਾ ਦੇ ਨਿਰਦੇਸ਼ਾਂ ’ਤੇ ਇਹ ਮੁਹਿੰਮ ਭਵਿੱਖ ਵਿਚ ਅਗਾਂਹ ਵੀ ਜਾਰੀ ਰਹੇਗੀ। ਇਸ ਮੌਕੇ ਪਾਸਟਰ ਰਣਜੀਤ, ਪਾਸਟਰ ਲਵਪ੍ਰੀਤ, ਪਾਸਟਰ ਰਜਵੰਤ, ਰਜਿੰਦਰ ਕੁਮਾਰ, ਬਾਉ ਮਸੀਹ, ਸੌਰਵ ਆਦਿ ਹਾਜਰ ਸਨ।