ਨਨ ਨੇ ਕੀਤੀ ਖ਼ੁਦਕੁਸ਼ੀ, Suicide Note 'ਚ ਬੇਟੇ ਦੇ ਨਾਂ ਲਿਖੀ ਅਜਿਹੀ ਗੱਲ
ਰਾਮਬਾਗ ਚਰਚ 'ਚ ਨਨ ਦਾ ਕੰਮ ਕਰਨ ਵਾਲੀ ਔਰਤ ਕਵਿਤਾ ਸਿੰਘ ਨੇ ਐਤਵਾਰ ਨੂੰ ਫਾਹਾ ਲੱਗਾ ਕੇ ਖੁਦਕੁਸ਼ੀ ਕਰ ਲਈ ਹੈ। ਆਤਮ ਹੱਤਿਆ ਕਰਨ ਤੋਂ ਪਹਿਲਾਂ ਮਹਿਲਾ ਨੇ ਬੇਟੇ ਦੇ ਨਾਂ ਸੁਸਾਈਡ ਨੋਟ ਲਿਖਿਆ ਹੈ। ਇਸ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਿਆ ਹੈ।
Publish Date: Sun, 21 Apr 2019 03:16 PM (IST)
Updated Date: Sun, 21 Apr 2019 04:04 PM (IST)
ਅੰਮ੍ਰਿਤਸਰ : ਰਾਮਬਾਗ ਚਰਚ 'ਚ ਨਨ ਦਾ ਕੰਮ ਕਰਨ ਵਾਲੀ ਔਰਤ ਕਵਿਤਾ ਸਿੰਘ ਨੇ ਐਤਵਾਰ ਨੂੰ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਆਤਮ ਹੱਤਿਆ ਕਰਨ ਤੋਂ ਪਹਿਲਾਂ ਔਰਤ ਨੇ ਬੇਟੇ ਦੇ ਨਾਂ ਸੁਸਾਈਡ ਨੋਟ ਲਿਖਿਆ ਹੈ। ਇਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖ਼ੁਦ ਨੂੰ ਦੱਸਿਆ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਸੁਸਾਈਡ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ। ਇਸ ਸਬੰਧ 'ਚ ਔਰਤ ਦੇ ਜਾਣਕਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
![naidunia_image]()
ਹਾਲਾਂਕਿ ਪੁਲਿਸ ਦਾ ਮੰਨਣਾ ਹੈ ਕਿ ਔਰਤ ਤਣਾਅ 'ਚ ਸੀ ਤੇ ਉਸ ਦੇ ਆਪਣੇ ਭਾਈਚਾਰੇ ਤੇ ਬੇਟੇ ਨਾਲ ਸਬੰਧ ਚੰਗੇ ਨਹੀਂ ਸਨ। ਫਿਲਹਾਲ ਪੁਲਿਸ ਨੇ ਲਵੀਨਾ ਨਾਂ ਦੀ ਔਰਤ ਖ਼ਿਲਾਫ਼ ਸੁਸਾਈਡ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।