Sudhir Suri Murder : ਸੁਧੀਰ ਸੂਰੀ ਦੇ ਪੁੱਤਰ ਨੇ ਕਿਹਾ- ਪਿਤਾ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ, ਤਾਂ ਹੋਵੇਗਾ ਸਸਕਾਰ
ਹਸਪਤਾਲ ਦੇ ਬਾਹਰ ਸੁਧੀਰ ਸੂਰੀ ਦੇ ਲੜਕੇ ਪਾਰਸ ਸੂਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ, ਤਾਂ ਹੀ ਸੂਰੀ ਦਾ ਸਸਕਾਰ ਕੀਤਾ ਜਾਵੇਗਾ, ਨਹੀਂ ਤਾਂ ਸੜਕ ਤੇ ਸੂਰੀ ਦੀ ਲਾਸ਼ ਨੂੰ ਰੱਖ ਕੇ ਪੰਜਾਬ ਪੁਲਿਸ ਦੀ ਨਾਕਾਮੀ ਦਾ ਵਿਰੋਧ ਕੀਤਾ ਜਾਵੇਗਾ।
Publish Date: Fri, 04 Nov 2022 09:13 PM (IST)
Updated Date: Fri, 04 Nov 2022 11:48 PM (IST)
ਰਾਜਨ ਮਹਿਰਾ, ਅੰਮ੍ਰਿਤਸਰ : ਹਸਪਤਾਲ ਦੇ ਬਾਹਰ ਸੁਧੀਰ ਸੂਰੀ ਦੇ ਲੜਕੇ ਪਾਰਸ ਸੂਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ, ਤਾਂ ਹੀ ਸੂਰੀ ਦਾ ਸਸਕਾਰ ਕੀਤਾ ਜਾਵੇਗਾ, ਨਹੀਂ ਤਾਂ ਸੜਕ ਤੇ ਸੂਰੀ ਦੀ ਲਾਸ਼ ਨੂੰ ਰੱਖ ਕੇ ਪੰਜਾਬ ਪੁਲਿਸ ਦੀ ਨਾਕਾਮੀ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਹਮੇਸ਼ਾਂ ਅਮਰ ਰਹੇਗਾ ਤੇ ਖਾਲਿਸਤਾਨੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਖਾਲਿਸਤਾਨੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।