‘ਪਰਿਵਾਰਾਂ ਦੇ ਟੁੱਟਣ ਦੇ ਕਾਰਨ ਤੇ ਨਿਵਾਰਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਟੁੱਟਦੇ ਹੋਏ ਪਰਿਵਾਰਾਂ ਵਿਚ ਜ਼ਿਆਦਾ ਵਾਅਦੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਤੇ ਜਨ ਕਲਿਯਾਨ ਸੰਗਠਨ ਵੱਲੋਂ ‘ਪਰਿਵਾਰਾਂ ਦੇ ਟੁੱਟਣ ਦੇ ਕਾਰਨ ਅਤੇ ਨਿਵਾਰਨ’ ਵਿਸ਼ੇ
Publish Date: Mon, 17 Nov 2025 04:14 PM (IST)
Updated Date: Mon, 17 Nov 2025 04:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਟੁੱਟਦੇ ਹੋਏ ਪਰਿਵਾਰਾਂ ਵਿਚ ਜ਼ਿਆਦਾ ਵਾਅਦੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਤੇ ਜਨ ਕਲਿਯਾਨ ਸੰਗਠਨ ਵੱਲੋਂ ‘ਪਰਿਵਾਰਾਂ ਦੇ ਟੁੱਟਣ ਦੇ ਕਾਰਨ ਅਤੇ ਨਿਵਾਰਨ’ ਵਿਸ਼ੇ ’ਤੇ ਸੈਮੀਨਾਰ ਦੋਵਾਂ ਸੰਸਥਾਵਾਂ ਦੀ ਡਾਇਰੈਕਟਰ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਡੀਏਵੀ ਕਾਲਜ ਦੀ ਪ੍ਰੋਫੈਸਰ ਡਾ. ਕਿਰਨ ਖੰਨਾ ਨੇ ਪਰਿਵਾਰ ਵਿਚ ਨਾਰੀ ਦੀ ਧੀ, ਨੂੰਹ, ਸੱਸ ਅਤੇ ਮਾਂ ਦੇ ਰੂਪ ਵਿਚ ਬਦਲਦੇ ਹੋਏ ਰੂਪ ਤੇ ਚਿੰਤਾ ਕਰਦੇ ਹੋਏ ਉਨ੍ਹਾਂ ਦੀ ਆਦਰਸ਼ ਭੁਮਿਕਾ ’ਤੇ ਜੋਰ ਦਿੱਤਾ। ਬੀਬੀਕੇ ਡੀਏਵੀ ਕਾਲਜ ਦੀ ਪ੍ਰੋਫੈਸਰ ਡਾ. ਸ਼ੈਲੀ ਜੱਗੀ ਨੇ ਕਿਹਾ ਕਿ ਇਕੱਲੇ ਪਰਿਵਾਰ, ਸੋਸ਼ਲ ਮੀਡੀਆ ਅਤੇ ਹੌਂਸਲੇ ਦੀ ਕੰਮੀ ਦੇ ਕਾਰਨ ਨਾਲ ਪਰਿਵਾਰ ਟੁੱਟਣ ਵਿਚ ਵਾਧਾ ਹੋਇਆ ਹੈ। ਸਾਨੂੰ ਵੈਦਿਕ ਮੁੱਲਾਂ, ਭਾਰਤੀ ਸੰਸਕ੍ਰਿਤੀ, ਧਾਰਮਿਕ ਗ੍ਰੰਥਾਂ ਵਿਚ ਇਨ੍ਹਾਂ ਦੇ ਮੁੱਲਾਂ ਨੂੰ ਲੱਭਣਾ ਹੋਵੇਗਾ। ਡਾ. ਸ਼ੈਲੀ ਜੱਗੀ ਨੇ ਪਰਿਵਾਰ ਅਤੇ ਸਾਮਾਜਿਕ ਆਦਰਸ਼ਾਂ ਤੇ ਆਪਣੀ ਪ੍ਰੇਰਕ ਕਵਿਤਾ ਪੇਸ਼ ਕਰਕੇ ਦਰਸ਼ਕਾਂ ਦੀਆਂ ਤਾੜੀਆਂ ਹਾਸਲ ਕੀਤੀਆਂ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਟੁੱਟਦੇ ਪਰਿਵਾਰਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਸੰਸਾਕਾਰਿਤ ਅਤੇ ਅਧਿਆਤਮਕ ਸਿੱਖਿਆ ਪਰਿਵਾਰਾਂ ਨੂੰ ਇੱਕਠਾ ਕਰ ਸਕਦੀ ਹੈ। ਤਾਕਤਵਰ ਪਰਿਵਾਰ ਹੀ ਤਾਕਤਵਰ ਦੇਸ਼ ਦਾ ਨਿਰਮਾਨ ਕਰ ਸਕਦੇ ਹਨ। ਸੰਸਥਾ ਦੀ ਜਨਰਲ ਸੈਕਟਰੀ ਡਾਲੀ ਭਾਟੀਆ, ਡਾ. ਇੰਦੂ ਵਰਮਾ, ਪਰਮਿੰਦਰ ਚੋਪੜਾ, ਵੈਲਫੇਅਰ ਅਫਸਰ ਡਾ. ਤਨੁਜਾ ਗੋਇਲ, ਬੈਂਕ ਅਫਸਰ ਸਰੋਜ ਚਾਵਲਾ, ਉਪ ਪ੍ਰਧਾਨ ਇੰਦਰਾ ਧਵਨ, ਜਨਕ ਜੋਸ਼ੀ, ਅੰਜੂ ਖੰਨਾ, ਸੋਨੀਆ ਮਾਲਹੀ, ਡਾ. ਨਿਰਮਲ ਗੁਪਤਾ, ਪ੍ਰਿੰ. ਮੋਨਿਕਾ ਸ਼੍ਰੀਧਰ, ਪ੍ਰਿੰ. ਮੰਜੂ ਗੁਪਤਾ, ਸੁਸ਼ਮਾ ਗਰੋਵਰ, ਸਨੇਹ ਅਰੋੜਾ ਨੇ ਸਿੱਖਿਆ ਵਿਚ ਭਾਰਤੀ ਗਿਆਨ ਪਰੰਪਰਾ ਦੀ ਜਰੂਰਤ ਤੇ ਜੋਰ ਦਿੱਤਾ ਅਤੇ ਮਾਤਾ-ਪਿਤਾ ਨੂੰ ਬੱਚਿਆਂ ਨੂੰ ਸਮਾਂ ਦੇਣ ਦਾ ਸੁਝਾਅ ਦਿੱਤਾ। ਰਾਜਦੀਪ ਕੌਰ, ਅਨਿਲਾ ਅਰੋੜਾ, ਸਰੋਜ ਅਰੋੜਾ, ਹਰਜਿੰਦਰ ਕੌਰ, ਪ੍ਰੀਤੀ ਸਿੰਘ, ਹਰਜੀਤ ਸ਼ਰਮਾ, ਪ੍ਰਕਾਸ਼ ਕੌਰ ਸੰਧੂ ਅਤੇ ਮਲਕੀਤ ਕੌਰ ਨੇ ਨੌਜਵਾਨਾਂ ਵਿਚ ਵਧਦਾ ਹੋਇਆ ਨਸ਼ਾ ਚਿੰਤਾ ਦਾ ਵਿਸ਼ਾ ਦੱਸਿਆ ਜੋ ਕਿ ਪਰਿਵਾਰ ਟੁੱਟਣ ਦਾ ਕਾਰਨ ਬਣ ਰਹੇ ਹਨ। ਨਸ਼ੇ ਨੂੰ ਪੂਰੀ ਤਰ੍ਹਾਂ ਰੋਕਣਾ ਹੋਵੇਗਾ। ਸ਼ਸ਼ੀ ਬਜਾਜ, ਤਰਸੇਮ ਕੁਮਾਰੀ, ਪਰਵੀਨ ਕੁਮਾਰੀ, ਵੀਨਾ ਕਪੂਰ, ਮੋਨਾ ਗਰੋਵਰ, ਇਸ਼ਾ ਗੁਪਤਾ, ਕਮਲੇਸ਼ ਕੁਮਾਰੀ, ਚੰਦਰ ਪ੍ਰਭਾ, ਅਨਿਤਾ ਕੁਮਾਰੀ ਨੇ ਮੋਬਾਈਲ ਸੰਸਕ੍ਰਿਤੀ ਤੇ ਪੱਛਮੀ ਸੰਸਕ੍ਰਿਤੀ ਨੂੰ ਪਰਿਵਾਰ ਟੁੱਟਣ ਲਈ ਜਿੰਮੇਵਾਰ ਦੱਸਿਆ। ਸਾਰੇ ਮੈਂਬਰਾਂ ਨੇ ਪਰਿਵਾਰ ਟੱੁਟਣ ਨੂੰ ਰੋਕਣ ਦਾ ਸੰਕਲਪ ਲਿਆ। ਕੈਪਸ਼ਨ : ਸੈਮੀਨਾਰ ਦੌਰਾਨ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਦੇ ਅਹੁਦੇਦਾਰ ਤੇ ਡਾਇਰੈਕਟਰ ਡਾ. ਸਵਰਾਜ ਗਰੋਵਰ।