ਸਰਬਜੀਤ ਕੌਰ ਦਾ ਮਾਮਲਾ ਗੰਭੀਰ ਪਰ ਵਾਪਸੀ ਦੀ ਹਾਲੇ ਨਹੀਂ ਉਮੀਦ, ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ 'ਤੇ ਹੁਣ ਕਰਨਾ ਚਾਹੁੰਦੀ ਹੈ ਇਹ ਕੰਮ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨਾਲ ਗਈ ਕਪੂਰਥਲਾ ਦੀ ਔਰਤ ਸਰਬਜੀਤ ਕੌਰ (ਹੁਣ ਨੂਰ ਹੁਸੈਨ) ਦੇ ਮਾਮਲੇ ਨੇ ਨਾ-ਸਿਰਫ ਪੰਜਾਬ ਬਲਕਿ ਪੂਰੇ ਸੰਸਾਰ ਵਿਚ ਹਲਚਲ ਮਚਾ ਦਿੱਤੀ ਹੈ। ਨਨਕਾਣਾ ਸਾਹਿਬ ਪਹੁੰਚਣ ਤੋਂ ਬਾਅਦ ਸਰਬਜੀਤ ਨੇ ਇਕ ਪਾਕਿਸਤਾਨੀ ਸ਼ਖ਼ਸ ਨਾਸਿਰ ਹੁਸੈਨ ਨਾਲ ਨਿਕਾਹ ਕੀਤਾ ਸੀ ਤੇ ਉਸ ਨੂੰ ਨਵਾਂ ਨੂਰ ਹੁਸੈਨ ਦਿੱਤਾ ਗਿਆ ਹੈ।
Publish Date: Tue, 18 Nov 2025 12:27 PM (IST)
Updated Date: Tue, 18 Nov 2025 12:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨਾਲ ਗਈ ਕਪੂਰਥਲਾ ਦੀ ਔਰਤ ਸਰਬਜੀਤ ਕੌਰ (ਹੁਣ ਨੂਰ ਹੁਸੈਨ) ਦੇ ਮਾਮਲੇ ਨੇ ਨਾ-ਸਿਰਫ ਪੰਜਾਬ ਬਲਕਿ ਪੂਰੇ ਸੰਸਾਰ ਵਿਚ ਹਲਚਲ ਮਚਾ ਦਿੱਤੀ ਹੈ। ਨਨਕਾਣਾ ਸਾਹਿਬ ਪਹੁੰਚਣ ਤੋਂ ਬਾਅਦ ਸਰਬਜੀਤ ਨੇ ਇਕ ਪਾਕਿਸਤਾਨੀ ਸ਼ਖ਼ਸ ਨਾਸਿਰ ਹੁਸੈਨ ਨਾਲ ਨਿਕਾਹ ਕੀਤਾ ਸੀ ਤੇ ਉਸ ਨੂੰ ਨਵਾਂ ਨੂਰ ਹੁਸੈਨ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਉਸ ਦੇ ਭਾਰਤ ਪਰਤਣ ਦੀ ਸੰਭਾਵਨਾ ਲਗਭਗ ਨਾਂਮਾਤਰ ਜਾਪਦੀ ਹੈ। ਓਧਰ, ਪਤਾ ਲੱਗਾ ਹੈ ਕਿ ਸਰਬਜੀਤ ਉਰਫ਼ ਨੂਰ ਹੁਸੈਨ ਨੇ ਹੁਣ ਪਾਕਿਸਤਾਨੀ ਵਿਚ ਰਹਿਣ ਲਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ ਤੇ ਆਪਣਾ ਵੀਜ਼ਾ ਵਧਾਉਣ ਲਈ ਵਕੀਲਾਂ ਦੇ ਸੰਪਰਕ ਵਿਚ ਹੈ।
ਪਤਾ ਲੱਗਾ ਹੈ ਕਿ ਸਰਬਜੀਤ ਕਰੀਬ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਨਾਸਿਰ ਦੇ ਸੰਪਰਕ ਵਿਚ ਸੀ ਤੇ ਦੋਵੇਂ ਲੰਬੇ ਸਮੇਂ ਤੋਂ ਗੱਲਬਾਤ ਕਰਦੇ ਸਨ। ਯੋਜਨਾ ਤਹਿਤ ਉਹ ਸਿੱਖ ਜਥੇ ਨਾਲ ਪਾਕਿਸਤਾਨ ਯਾਤਰਾ ਬਹਾਨੇ ਗਈ ਤੇ ਉਥੇ ਪਹੁੰਚ ਕੇ ਨਿਕਾਹ ਵੀ ਕਰਵਾ ਲਿਆ ਤੇ ਧਰਮ ਤਬਦੀਲੀ ਵੀ ਕੀਤੀ। ਹਾਲਾਕਿ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਰਿਹਾ ਪਰ ਘਟਨਾਵਾਂ ਦੀ ਇਹ ਕੜੀ ਸੰਕੇਤ ਦਿੰਦੀ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ’ਤੇ ਸਵਾਲ ਖੜ੍ਹੇ ਹੋਏ ਹਨ।
ਸ਼੍ਰੋਮਣੀ ਕਮੇਟੀ ਤੀਰਥ ਯਾਤਰਾ ਜਥੇ ਬਣਾਉਂਦੀ ਹੈ ਅਤੇ ਯਾਤਰੀਆਂ ਬਾਰੇ ਜਾਂਚ ਕਰਦੀ ਹੈ ਪਰ ਚੱਲ ਰਹੀਆਂ ਘਟਨਾਵਾਂ ਇਸ ਪ੍ਰਕਿਰਿਆ ਨੂੰ ਨਾ-ਕਾਫ਼ੀ ਦੱਸਦੀਆਂ ਹਨ। ਭਾਰਤੀ ਖੁਫ਼ੀਆ ਏਜੰਸੀਆਂ ਸਰਬਜੀਤ ਕੌਰ ਮਾਮਲੇ ਵਿਚ ਵੀ ਸਰਗਰਮ ਹੋ ਗਈਆਂ ਹਨ। ਉਹ ਇਸ ਔਰਤ ਦੇ ਪਿਛਲੇ ਰਿਕਾਰਡਾਂ, ਸੋਸ਼ਲ ਮੀਡੀਆ ਸੰਪਰਕਾਂ ਤੇ ਸਰਗਰਮੀਆਂ ਦੀ ਜਾਂਚ ਕਰ ਰਹੀਆਂ ਹਨ। ਹਾਲਾਕਿ ਹਾਲੇ ਤੱਕ ਕੋਈ ਸੰਕੇਤ ਨਹੀਂ ਹੈ ਕਿ ਸਰਬਜੀਤ ਕਿਸੇ ਸ਼ੱਕੀ ਸਰਗਰਮੀਆਂ ਵਿਚ ਸ਼ਾਮਲ ਸੀ। ਪਾਕਿਸਤਾਨ ਪੁੱਜ ਕੇ ਨਿਕਾਹ ਤੇ ਧਰਮ ਤਬਦੀਲੀ ਵਰਗੇ ਫ਼ੈਸਲੇ ਸਿਰਫ਼ ਨਿੱਜੀ ਨਹੀਂ ਸਗੋਂ ਰਈ ਸੰਭਾਵਨਾਵਾਂ ਦੀ ਦਸਤਕ ਹੋ ਸਕਦੀ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਔਰਤ ਯਾਤਰੀਆਂ ਲਈ ਪਾਕਿਸਤਾਨ ਦੀ ਯਾਤਰਾ ਸਮੇਂ ਪਰਿਵਾਰਕ ਮਰਦ ਮੈਂਬਰ ਦਾ ਨਾਲ ਹੋਣਾ ਲਾਜ਼ਮੀ ਬਣਾ ਰਹੀ ਹੈ।