Sad News : ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨਹੀਂ ਰਹੇ, ਸੋਮਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ
ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮੰਨੇ ਜਾਂਦੇ ਉੱਘੇ ਨਾਟਕਕਾਰ ਅਤੇ ਅਦਾਕਾਰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਲਾਡਲੇ ਸਗੀਰਦਾ ਵਿਚੋਂ ਜਤਿੰਦਰ ਬਰਾੜ ਇੱਕ ਸਨ। ਭਾਜੀ ਗੁਰਸ਼ਰਨ ਸਿੰਘ ਦੀ ਨਾਟਕਲਾ ਅਤੇ ਸੋਚ ਨੂੰ ਚੰਗੇ ਵੱਡੇ ਪੱਧਰ 'ਤੇ ਸੰਭਾਲਿਆ ਹੋਇਆ ਸੀ।
Publish Date: Sat, 24 Jan 2026 07:12 PM (IST)
Updated Date: Sat, 24 Jan 2026 07:16 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬੀ ਰੰਗਮੰਚ ਦੇ ਸਿਰਮੌਰ ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਇਸ ਫਾਨੀ ਸੰਸਾਰ ਨੂੰ ਜ਼ਿੰਦਗੀ ਅਤੇ ਮੌਤ ਨਾਲ ਲੰਬਾ ਘੋਲ ਕਰਦੇ ਹੋਏ ਅਲਵਿਦਾ ਆਖ ਗਏ। ਉਨ੍ਹਾਂ ਦੀ ਯਾਦਸ਼ਕਤੀ ਕਮਜ਼ੋਰ ਹੋ ਚੁੱਕੀ ਸੀ ਅਤੇ ਉਹ ਪਿਛਲੇ ਮਹੀਨਿਆਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਤੇ 81 ਵਰਿ੍ਹਆਂ ਦੇ ਸਨ।
ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮੰਨੇ ਜਾਂਦੇ ਉੱਘੇ ਨਾਟਕਕਾਰ ਅਤੇ ਅਦਾਕਾਰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਲਾਡਲੇ ਸਗੀਰਦਾ ਵਿਚੋਂ ਜਤਿੰਦਰ ਬਰਾੜ ਇੱਕ ਸਨ। ਭਾਜੀ ਗੁਰਸ਼ਰਨ ਸਿੰਘ ਦੀ ਨਾਟਕਲਾ ਅਤੇ ਸੋਚ ਨੂੰ ਚੰਗੇ ਵੱਡੇ ਪੱਧਰ 'ਤੇ ਸੰਭਾਲਿਆ ਹੋਇਆ ਸੀ। ਬਰਾੜ ਸਾਹਿਬ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਵਜੋਂ ਵੀ ਰੰਗਮੰਚ ਦੇ ਖੇਤਰ ਵਿਚ ਵਿਲੱਖਣ ਪਛਾਣ ਰੱਖਦੇ ਸਨ। ਉਨ੍ਹਾਂ ਦੇ ਸਭ ਤੋਂ ਵੱਧ ਖੇਡੇ ਜਾਣ ਵਾਲੇ ਨਾਟਕ ਕੁਦੇਸਣ, ਫਾਸਲੇ, ਮਿਰਚ ਮਸਾਲਾ, ਸਾਕਾ ਜਲਿਆਂ ਵਾਲਾ ਬਾਗ਼, ਸਬਜ਼ ਬਾਗ਼, ਟੋਆ , ਅਰਮਾਨ, ਫ਼ਾਇਲ ਚਲਦੀ ਰਹੀ, ਇਤਿਆਦਿ। ਉਨ੍ਹਾਂ ਦੇ ਕਈ ਨਾਟਕ ਬੀਏ, ਐਂਮੇਏ ਵਿਚ ਪੜਾਏ ਜਾਂਦੇ ਹਨ। ਮਰਹੂਮ ਜਤਿੰਦਰ ਬਰਾੜ ਰੰਗਕਰਮੀਆਂ ਲਈ ਮਸੀਹਾ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਅਨੇਕਾਂ ਰੰਗਕਰਮੀਆਂ ਨੂੰ ਪੰਜਾਬ ਨਾਟਸ਼ਾਲਾ ਦਾ ਵੱਡਾ ਪਲੇਟਫਾਰਮ ਪ੍ਰਦਾਨ ਕਰਕੇ ਸਫਲਤਾ ਦੀ ਟੀਸੀ ਤੱਕ ਪਹੁੰਚਾਉਣ 'ਚ ਇਕ ਪੁਲ ਦਾ ਰੋਲ ਨਿਭਾਇਆ ਸੀ। ਮਰਹੂਮ ਜਤਿੰਦਰ ਬਰਾੜ ਦਾ ਸਸਕਾਰ ਸੋਮਵਾਰ ਦੁਪਹਿਰ ਦੋ ਵਜੇ ਸ਼ਹੀਦਾਂ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਇਸ ਦੁੱਖ ਦੀ ਘੜੀ 'ਚ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਨਾਟਕਕਾਰ ਜਗਦੀਸ਼ ਸਚਦੇਵਾ, ਹਰਭਜਨ ਸਿੰਘ ਭਾਟੀਆ, ਬਾਲ ਵਿਕਾਸ ਕਲਾ ਕੇਂਦਰ ਤੋਂ ਮਰਕਸਪਾਲ, ਅਨਾਮਿਕਾ ਆਰਟਸ ਐਸੋਸੀਏਸ਼ਨ ਤੋਂ ਇਮੈਨੁਅਲ ਸਿੰਘ, ਹਰਦੀਪ ਗਿੱਲ , ਅਨੀਤਾ ਦੇਵਗਨ, ਡਾ• ਆਤਮਾ ਸਿੰਘ ਗਿੱਲ, ਸੁਖਰਾਜ ਸਿੰਘ ਮਾਹਲ , ਵਿਜੇ ਪਾਲ, ਪਰਾਬੀਰ ਸਿੰਘ , ਅਵੀਜੋਤ ਸਿੰਘ, ਸੈਣ ਬ੍ਰਦਰ, ਸੁਖਬੀਰ ਸਿੰਘ ਖੁਰਮਣੀਆ, ਜਸਪਾਲ ਪਾਇਲਟ, ਦਲਜੀਤ ਸਿੰਘ ਸੋਨਾ, ਡਾਇਰੈਕਟਰ ਰਾਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਰੰਗਕਰਮੀਆਂ ਤੇ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।