Sad News : ਹੱਡ ਚੀਰਵੀਂ ਠੰਢ ਨਾਲ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਦੀ ਮੌਤ
ਸੂਬੇ ਵਿਚ ਪੈ ਰਹੀ ਹੱਡ ਚੀਰਵੀਂ ਠੰਢ, ਸੰਘਣੀ ਧੁੰਦ ਤੇ ਸੀਤ ਲਹਿਰ ਦੇ ਚੱਲਦਿਆਂ ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਦੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਇਕ ਵਿਦਿਆਰਥੀ ਪ੍ਰਦੀਪ ਸਿੰਘ ਪੁੱਤਰ ਜੋਧਾ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ
Publish Date: Sat, 06 Jan 2024 08:15 PM (IST)
Updated Date: Sat, 06 Jan 2024 11:38 PM (IST)
ਗੁਰਮੀਤ ਸੰਧੂ, ਅੰਮ੍ਰਿਤਸਰ: ਸੂਬੇ ਵਿਚ ਪੈ ਰਹੀ ਹੱਡ ਚੀਰਵੀਂ ਠੰਢ, ਸੰਘਣੀ ਧੁੰਦ ਤੇ ਸੀਤ ਲਹਿਰ ਦੇ ਚੱਲਦਿਆਂ ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਦੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਇਕ ਵਿਦਿਆਰਥੀ ਪ੍ਰਦੀਪ ਸਿੰਘ ਪੁੱਤਰ ਜੋਧਾ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਸਕੂਲ ਦੀ ਮੁੱਖ ਅਧਿਆਪਕਾ ਅਦਰਸ਼ ਕੌਰ ਸੰਧੂ ਨੇ ਦੱਸਿਆ ਕਿ ਠੰਢ ਨਾਲ ਬੱਚੇ ਨੂੰ ਹੋਏ ਦਿਮਾਗੀ ਬੁਖਾਰ ਕਾਰਨ ਇਲਾਜ ਲਈ ਮਾਪਿਆ ਵੱਲੋਂ ਕਾਫੀ ਚਾਰਾਜੋਈ ਕੀਤੀ ਗਈ। ਪਰ ਫਿਰ ਵੀ ਡਾਕਟਰ ਵੀ ਉਸ ਨੂੰ ਬਚਾਅ ਨਹੀਂ ਸਕੇ। ਜਿਸ ਦੀ ਮੌਤ ਨਾਲ ਸਕੂਲ ਸਟਾਫ ਤੇ ਵਿਦਿਆਰਥੀਆ ਵਿੱਚ ਕਾਫੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।