ਬੇਅਦਬੀ ਕਾਨੂੰਨ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਲਬੀ 'ਤੇ ਬੋਲੇ ਸੰਧਵਾਂ- ਨਿਮਾਣੇ ਸਿੱਖ ਵਾਂਗ ਜਾਵਾਂਗਾ
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਵੇਂ ਅਧਿਕਾਰਤ ਤੌਰ ’ਤੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ।
Publish Date: Mon, 04 May 2026 08:25 AM (IST)
Updated Date: Mon, 04 May 2026 08:28 AM (IST)
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ’ਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਮਾਣੇ ਸਿੱਖ ਵਾਂਗ ਜਾਣਗੇ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਵੇਂ ਅਧਿਕਾਰਤ ਤੌਰ ’ਤੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਸੰਧਵਾਂ ਨੇ ਕਿਹਾ ਕਿ ਪਹਿਲਾਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਆਏ ਹਨ। ਜੇਕਰ ਹੁਣ ਵੀ ਜਥੇਦਾਰ ਵੱਲੋਂ ਸੱਦਿਆ ਜਾਵੇਗਾ ਤਾਂ ਜ਼ਰੂਰ ਜਾਣਗੇ ਤੇ ਹਰ ਸਵਾਲ ਦਾ ਜਵਾਬ ਦੇਣਗੇ।