ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੂੜਾ ਸਾੜਣ ਖ਼ਿਲਾਫ਼ ਕਾਰਵਾਈ ਜਾਰੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਲੋਕ ਸਿਹਤ ਦੀ ਰੱਖਿਆ ਅਤੇ ਸਾਫ਼ ਹਵਾ ਯਕੀਨੀ ਬਣਾਉਣ ਲਈ ਆਪਣੇ ਮਜ਼ਬੂਤ ਵਚਨਬੱਧਤਾ ਨੂੰ ਮੁੜ ਦੁਹਰਾਉਦੇਂ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿਚ ਮਿਊਂਸੀਪਲ ਠੋਸ ਕੂੜੇ ਨੂੰ ਖੁੱਲ੍ਹੇ ਵਿਚ ਸਾੜਣ
Publish Date: Fri, 05 Dec 2025 04:31 PM (IST)
Updated Date: Fri, 05 Dec 2025 04:33 PM (IST)

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਲਾਈ ਗਈ ਜਾਗਰੂਕਤਾ ਮੁਹਿੰਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਲੋਕ ਸਿਹਤ ਦੀ ਰੱਖਿਆ ਅਤੇ ਸਾਫ਼ ਹਵਾ ਯਕੀਨੀ ਬਣਾਉਣ ਲਈ ਆਪਣੇ ਮਜ਼ਬੂਤ ਵਚਨਬੱਧਤਾ ਨੂੰ ਮੁੜ ਦੁਹਰਾਉਦੇਂ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿਚ ਮਿਊਂਸੀਪਲ ਠੋਸ ਕੂੜੇ ਨੂੰ ਖੁੱਲ੍ਹੇ ਵਿਚ ਸਾੜਣ ਖ਼ਿਲਾਫ਼ ਆਪਣੀ ਵਿਸ਼ੇਸ਼ ਲਾਗੂ ਕਰਨ ਅਤੇ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਹੈ। ਨਗਰ ਪੰਚਾਇਤ ਰਾਜਾਸੰਸੀ ਅਤੇ ਨਗਰ ਪੰਚਾਇਤ ਅਜਨਾਲਾ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਤੋਂ ਬਾਅਦ, ਰੀਜਨਲ ਦਫ਼ਤਰ ਅੰਮ੍ਰਿਤਸਰ ਨੇ ਇਹ ਮੁਹਿੰਮ ਹੋਰ ਵਧਾਉਂਦਿਆਂ ਹੇਠ ਮਿਊਂਸੀਪਲ ਕੌਂਸਲ ਜੰਡਿਆਲਾ ਗੁਰੂ ਨਗਰ ਪੰਚਾਇਤ ਰਈਆ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸਹਾਇਕ ਵਾਤਾਵਰਣ ਇੰਜੀਨੀਅਰ ਸੁਖਮਨੀ ਸਿੰਘ ਨੇ ਸਫਾਈ ਟੀਮਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਕੂੜਾ ਸਾੜਣ ਨਾਲ ਪੈਦਾ ਹੋਣ ਵਾਲੇ ਗੰਭੀਰ ਵਾਤਾਵਰਣ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੂੜਾ ਸਾੜਣ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਜ਼ੋਰ ਦਿੱਤਾ ਅਤੇ ਸਾਲਿਡ ਵੇਸਟ ਮੈਨਜਮੈਂਟ ਰੂਲਜ਼ 2016 ਦੀ ਸਖ਼ਤ ਪਾਲਣਾ— ਜਿਸ ਵਿਚ ਕੂੜੇ ਦੀ ਵੱਖਰਾ–ਵੱਖਰਾ ਛਾਂਟ, ਡੋਰ–ਟੂ–ਡੋਰ ਕਲੈਕਸ਼ਨ ਅਤੇ ਵਿਿਗਆਨਕ ਤਰੀਕੇ ਨਾਲ ਨਿਪਟਾਰਾ ਸ਼ਾਮਲ ਹੈ, ਦੀ ਲੋੜ ਉਤੇ ਚਰਚਾ ਕੀਤੀ। ਇਸ ਮੁਹਿੰਮ ਵਿਚ ਮਿਊਂਸੀਪਲ ਕੌਂਸਲ ਜੰਡਿਆਲਾ ਗੁਰੂ ਦੇ ਸੁਪਰੀਟੈਂਡੈਂਟ ਸੈਨੀਟੇਸ਼ਨ, ਕਮਿਊਨਿਟੀ ਫੈਸਿਲੀਟੇਟਰ, 2 ਕਮਿਊਨਿਟੀ ਮੋਟੀਵੇਟਰ ਅਤੇ 56 ਸਫਾਈ ਸੇਵਕਾਂ ਨੇ ਨਗਰ ਪੰਚਾਇਤ਼ ਰਈਆ ਦੇ ਸੈਨਟਰੀ ਇੰਸਪੈਕਟਰ, ਕਮਿਊਨਿਟੀ ਫੈਸਿਲੀਟੇਟਰ, ਕਮਿਊਨਿਟੀ ਮੋਟੀਵੇਟਰ ਅਤੇ 34 ਸਫਾਈ ਸੇਵਕ ਮੌਜੂਦ ਰਹੇ। ਇਸ ਤੋਂ ਇਲਾਵਾ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੈਨਟਰੀ ਇੰਸਪੈਕਟਰ, ਕਮਿਊਨਿਟੀ ਫੈਸਿਲੀਟੇਟਰ, ਕਮਿਊਨਿਟੀ ਮੋਟੀਵੇਟਰ ਅਤੇ 20 ਸਫਾਈ ਸੇਵਕ ਹਾਜ਼ਰ ਰਹੇ। ਸਭ ਭਾਗੀਦਾਰਾਂ ਨੇ ਆਪਣੇ–ਆਪਣੇ ਖੇਤਰਾਂ ਵਿਚ ਕੂੜਾ ਸਾੜਣ ਨੂੰ ਪੂਰੀ ਤਰ੍ਹਾਂ ਰੋਕਣ ਲਈ ਇਕੱਠੇ ਹੋ ਕੇ ਸਹੁੰ ਲਈ। ਸਬੰਧਤ ਸੁਪਰੀਡੈਂਟਾਂ ਅਤੇ ਸੈਨਟਰੀ ਇੰਸਪੈਕਟਰਾਂ ਨੇ ਬੋਰਡ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਅਤੇ ਕੜੀ ਕਾਰਵਾਈ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਪੀਪੀਸੀਬੀ ਨੇ ਦੁਹਰਾਇਆ ਕਿ ਸਖ਼ਤ ਮਾਨੀਟਰਿੰਗ, ਅਚਾਨਕ ਜਾਂਚਾਂ ਅਤੇ ਸਮੇਂ ਸਿਰ ਲਾਗੂਕਰਨ ਕਾਰਵਾਈ ਜਾਰੀ ਰਹੇਗੀ, ਤਾਂ ਜੋ ਕੂੜਾ ਸਾੜਨ ਨਾਲ ਸਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਕੀਤਾ ਜਾ ਸਕੇ ਅਤੇ ਨਾਗਰਿਕਾਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ।