ਦੱਸਿਆ ਜਾ ਰਿਹਾ ਹੈ ਕਿ ਕਾਤਲ ਯੋਜਨਾਬੰਦੀ ਨਾਲ ਮਜੀਠਾ ’ਚ ਸਨ। ਉਹ ਇਕ ਪੁਲਿਸ ਅਧਿਕਾਰੀ ਦੀ ਉਡੀਕ ਕਰ ਰਹੇ ਸੀ। ਇਸ ਦੌਰਾਨ ਖਾਕੀ ਵਰਦੀ ’ਚ ਏਐੱਸਆਈ ਜੋਗਾ ਸਿੰਘ ਮੋਟਰਸਾਈਕਲ 'ਤੇ ਅੰਮ੍ਰਿਤਸਰ ਜਾ ਰਹੇ ਸੀ। ਕਾਤਲਾਂ ਨੇ ਉਸ ਨੂੰ ਦੇਖ ਕੇ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲਿਆ। ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਉਹ ਕਾਰ ’ਚ ਹੁੰਦੇ ਤਾਂ ਉਹ ਬਚ ਸਕਦੇ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀਆਂ ਗਤੀਵਿਧੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਭਾਰਤ (ਪੰਜਾਬ) ’ਚ ਜਾਰੀ ਹਨ। ਭਾਵੇਂ ਇਹ ਜਬਰੀ ਵਸੂਲੀ ਹੋਵੇ ਜਾਂ ਕਿਸੇ ਵਪਾਰੀ ਦੇ ਘਰ ਦੇ ਬਾਹਰ ਗੋਲ਼ੀਬਾਰੀ ਦੀ ਘਟਨਾ। ਐਤਵਾਰ ਸਵੇਰੇ ਏਐੱਸਆਈ ਜੋਗਾ ਸਿੰਘ ਦੇ ਕਤਲ ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਗੈਂਗਸਟਰ ਭੱਟੀ ਨੇ ਧਮਕੀ ਦਿੱਤੀ ਸੀ ਕਿ ਉਸ ਦੇ ਗੁੰਡੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਨਾਕਿਆਂ ’ਤੇ ਮਾਰ ਦੇਣਗੇ। ਇਸ ਧਮਕੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਆਪਣੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਨ੍ਹਾਂ ਨੂੰ ਹਥਿਆਰਾਂ ਦੀ ਲੋੜ ਹੈ, ਉਹ ਜਾਰੀ ਕਰਵਾ ਲੈਣ। ਇਸ ਪ੍ਰਕਿਰਿਆ ’ਚ ਕਿਸੇ ਵੀ ਕਰਮਚਾਰੀ ਨੂੰ ਢਿੱਲ੍ਹ ਨਹੀਂ ਵਰਤਣ ਦਿੱਤੀ ਜਾਵੇਗੀ ਅਤੇ ਤੁਰੰਤ ਜਾਰੀ ਕੀਤਾ ਜਾਵੇਗਾ।
ਜੋਗਾ ਸਿੰਘ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ’ਚ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਸੀ। ਉਨ੍ਹਾਂ ਦੇ ਪੁੱਤਰ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਉਹ ਰੋਜ਼ਾਨਾ ਕਾਰ ਰਾਹੀਂ ਅੰਮ੍ਰਿਤਸਰ ਪਹੁੰਚਦੇ ਸੀ। ਕ੍ਰਿਸਟਲ ਚੌਕ 'ਤੇ ਕਾਰ ਪਾਰਕ ਕਰਦੇ ਸੀ ਅਤੇ ਫਿਰ ਹਾਲ ਗੇਟ ਤੱਕ ਪੈਦਲ ਜਾਂਦੇ ਸੀ। ਉਹ ਇਸ ਸਮੇਂ ਟ੍ਰੈਫਿਕ ਪੁਲਿਸ ਇੰਸਪੈਕਟਰ ਵਿਕਰਾਂਤ ਨਾਲ ਡਿਊਟੀ ’ਤੇ ਸਨ। ਐਤਵਾਰ ਨੂੰ ਉਨ੍ਹਾਂ ਨੂੰ ਆਰਐੱਸਐੱਸ ਸ਼ਾਖਾ ਦੇ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਗੋਲਬਾਗ ਅੰਮ੍ਰਿਤਸਰ ਬੁਲਾਇਆ ਗਿਆ ਸੀ। ਹਾਲਾਂਕਿ ਐਤਵਾਰ ਨੂੰ ਉਹ ਆਪਣੀ ਕਾਰ ’ਤੇ ਨਹੀਂ, ਸਗੋਂ ਆਪਣੀ ਮੋਟਸਾਈਕਲ ’ਤੇ ਪਹੁੰਚ ਰਹੇ ਸਨ। ਉਨ੍ਹਾਂ ਦੱਸਿਆ ਕਿ ਏਐੱਸਆਈ ਜੋਗਾ ਸਿੰਘ ਨੇ ਆਪਣੀ ਟ੍ਰੈਫਿਕ ਡਿਊਟੀ ਬਹੁਤ ਉਤਸ਼ਾਹ ਨਾਲ ਨਿਭਾਈ। ਹਾਲਾਕਿ ਉਨ੍ਹਾਂ ਨੇ ਰਾਮਬਾਗ, ਕੋਤਵਾਲੀ ਅਤੇ ਬੀ ਡਵੀਜ਼ਨ ਸਮੇਤ ਇਕ ਦਰਜਨ ਥਾਣਿਆਂ ’ਚ ਡਿਊਟੀ ਨਿਭਾਈ ਸੀ, ਪਰ ਉਹ ਗੁਰੂ ਨਗਰੀ ਦੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਨਾਲ ਜੂਝ ਰਹੇ ਲੋਕਾਂ ਨੂੰ ਨਹੀਂ ਦੇਖ ਪਾਉਂਦੇ ਸਨ।
ਕਾਰ ਤੋਂ ਆਉਂਦੇ ਤਾਂ ਬਚ ਸਕਦੀ ਸੀ ਜਾਨ
ਦੱਸਿਆ ਜਾ ਰਿਹਾ ਹੈ ਕਿ ਕਾਤਲ ਯੋਜਨਾਬੰਦੀ ਨਾਲ ਮਜੀਠਾ ’ਚ ਸਨ। ਉਹ ਇਕ ਪੁਲਿਸ ਅਧਿਕਾਰੀ ਦੀ ਉਡੀਕ ਕਰ ਰਹੇ ਸੀ। ਇਸ ਦੌਰਾਨ ਖਾਕੀ ਵਰਦੀ ’ਚ ਏਐੱਸਆਈ ਜੋਗਾ ਸਿੰਘ ਮੋਟਰਸਾਈਕਲ 'ਤੇ ਅੰਮ੍ਰਿਤਸਰ ਜਾ ਰਹੇ ਸੀ। ਕਾਤਲਾਂ ਨੇ ਉਸ ਨੂੰ ਦੇਖ ਕੇ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲਿਆ। ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਉਹ ਕਾਰ ’ਚ ਹੁੰਦੇ ਤਾਂ ਉਹ ਬਚ ਸਕਦੇ ਸੀ।
ਸ਼ਹੀਦ ਦਾ ਦਰਜਾ ਮਿਲੇ : ਜਗਤਗੁਰੂ
ਜਗਤਗੁਰੂ ਅਸ਼ਨੀਲ ਮਹਾਰਾਜ ਨੇ ਵੀ ਇਸ ਕਤਲ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਏਐੱਸਆਈ ਜੋਗਾ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਸਰਕਾਰ ਦੀ ਵੱਡੀ ਨਾਕਾਮੀ : ਮਜੀਠੀਆ
ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਏਐੱਸਆਈ ਜੋਗਾ ਸਿੰਘ ਦੇ ਕਤਲ ਲਈ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵੱਡੀਆਂ ਨਾਕਾਮੀਆਂ ਕਾਰਨ ਸੂਬੇ ਵਿਚ ਪੁਲਿਸ ਮੁਲਾਜ਼ਮਾਂ ਦੇ ਕਤਲ, ਕਾਰੋਬਾਰੀਆਂ ਤੋਂ ਪੈਸੇ ਵਸੂਲਣ ਅਤੇ ਗੋਲ਼ੀਬਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ।