ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਕਾਰਵਾਈ ਲਈ ਐੱਸਆਈਟੀ ਕੀਤੀ ਗਠਿਤ
ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐੱਸਆਈਟੀ ਕਾਇਮ ਕਰਨ ਵਿਚ ਦਿਖਾਈ ਤੇਜ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦਾ ਧੰਨਵਾਦ ਕੀਤਾ ਹੈ। ਐੱਸਆਈਟੀ ਕਾਇਮ ਕਰਨ ਨਾਲ ਪੰਜਾਬ ਤੋਂ ਅਰਬ ਦੇਸ਼ਾਂ ਵਿਚ ਯਾਤਰਾ/ਰੁਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿ
Publish Date: Sat, 27 May 2023 07:27 PM (IST)
Updated Date: Sat, 27 May 2023 11:37 PM (IST)

ਸਟਾਫ ਰਿਪੋਰਟਰ, ਅੰਮ੍ਰਿਤਸਰ : ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐੱਸਆਈਟੀ ਕਾਇਮ ਕਰਨ ਵਿਚ ਦਿਖਾਈ ਤੇਜ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦਾ ਧੰਨਵਾਦ ਕੀਤਾ ਹੈ। ਐੱਸਆਈਟੀ ਕਾਇਮ ਕਰਨ ਨਾਲ ਪੰਜਾਬ ਤੋਂ ਅਰਬ ਦੇਸ਼ਾਂ ਵਿਚ ਯਾਤਰਾ/ਰੁਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ, ਜਿੱਥੇ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ, ਇਸ ਕਾਰਵਾਈ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਵਿਚ ਮਦਦ ਮਿਲੇਗੀ। ਇਸ ਐੱਸਆਈਟੀ ਦਾ ਗਠਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹਾਲ ਵਿਚ ਹੀ ਸ਼ੁਰੂ ਕੀਤੇ ਗਏ ‘ਮਿਸ਼ਨ ਹੋਪ’ ਤਹਿਤ ਹੀ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਓਮਾਨ ਵਿਚ ਫਸੀਆਂ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਸੀ ਅਤੇ ਸਾਹਨੀ ਦੇ ਯਤਨਾਂ ਸਦਕਾ ਓਮਾਨ ਤੋਂ 15 ਲੜਕੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ। ਇਸ ਐੱਸਆਈਟੀ ਤਹਿਤ ਕੌਸ਼ਤੁਭ ਸ਼ਰਮਾ ਡੀਆਈਜੀ ਲੁਧਿਆਣਾ ਰੇਂਜ ਕੋਲ ਪੰਜਾਬ ਵਿਚ ਮਾਨਵ ਤਸਕਰੀ ਦੇ ਕੇਸਾਂ ਦੀ ਬਿਨਾਂ ਕਿਸੇ ਪਰੇਸ਼ਾਨੀ ਐੱਫਆਈਆਰ ਦਰਜ ਕਰਵਾਈ ਜਾ ਸਕੇਗੀ, ਜੋ ਇਸ ਦੇ ਨੋਡਲ ਅਧਿਕਾਰੀ ਹਨ। ਜਦਕਿ ਰਣਧੀਰ ਸਿੰਘ ਆਈਪੀਐੱਸ ਦੀ ਅਗਵਾਈ ਹੇਠ ਇਕ ਵਿਸ਼ੇਸ਼ ਦਲ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ। ਵਰਲਡ ਪੰਜਾਬੀ ਆਰਡੇਨਾਈਹੇਸ਼ਨ ਦੇ ਪ੍ਰਧਾਨ ਸਾਹਨੀ ਨੇ ਕਿਹਾ ਕਿ ਉਨ੍ਹਾਂ ਦਾ ਪਾਰਲੀਮੈਂਟ ਦਫ਼ਤਰ ਅਰਬ ਦੇਸ਼ਾਂ ਵਿਚ ਫਸੀਆਂ ਕੁੜੀਆ ਨੂੰ ਬਚਾਉਣ ਲਈ ਸਾਰੇ ਪੀੜਤ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਬੂਧਾਬੀ, ਓਮਾਨ ਅਤੇ ਭਾਰਤ ਵਿਚ ਚਾਰ ਹੈਲਪ ਲਾਈਨਾਂ ਵੀ ਸ਼ੁਰੂ ਕੀਤੀਆ ਹਨ।