ਮਾਣ ਧੀਆਂ ’ਤੇ ਸੁਸਾਇਟੀ ਨੇ ਪੂਰੇ ਕੀਤੇ ਬੇਮਿਸਾਲ 15 ਸਾਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੀ ਨਾਮਵਰ ਸਮਾਜ ਸੇਵੀਂ ਸੰਸਥਾ ਮਾਣ ਧੀਆਂ 'ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ, ਚੇਅਰਮੈਨ ਹਰਦੇਸ਼ ਸ਼ਰਮਾ, ਉਪ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀਅਰ ਮੀਤ
Publish Date: Fri, 21 Nov 2025 04:27 PM (IST)
Updated Date: Fri, 21 Nov 2025 04:28 PM (IST)

ਜਲਦ ਹੀ ਸੂਬਾ ਪੱਧਰੀ ਸਮਾਰੋਹ ਹੋਵੇਗਾ : ਮੱਟੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੀ ਨਾਮਵਰ ਸਮਾਜ ਸੇਵੀਂ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ, ਚੇਅਰਮੈਨ ਹਰਦੇਸ਼ ਸ਼ਰਮਾ, ਉਪ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ, ਮੀਤ ਪ੍ਰਧਾਨ ਅਜੈ ਕੁਮਾਰ ਵਰਮਾਨੀ, ਵਰਿੰਦਰ ਚਾਵਲਾ ਅਤੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕੇ ਉਪ੍ਰੋਕਤ ਸੋਸਾਇਟੀ ਨੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਦੀ ਯੋਗ ਅਗਵਾਈ ਹੇਠ 15 ਸਾਲ ਸਫਲਤਾਪੂਰਵਕ ਪੂਰੇ ਕੀਤੇ ਹਨ। ਇਸ ਡੇਢ ਦਹਾਕੇ ਵਿਚ ਸੰਸਥਾ ਨੇ ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆ, ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਇਕ ਮੰਚ ਤੇ ਖੜ੍ਹੇ ਕਰ ਕੇ ਭਰੂਣ ਹੱਤਿਆ ਖ਼ਿਲਾਫ਼ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਮਹਿਲਾਵਾਂ ਅਤੇ ਧੀਆਂ ਦੇ ਹੱਕ ਚ ਹਾਅ ਦਾ ਨਾਅਰਾ ਮਾਰ ਕੇ ਸਮਾਜ ਸੇਵਾ ਦੇ ਖੇਤਰ ਚ ਵਿਲੱਖਣ ਪਛਾਣ ਬਣਾ ਕੇ ਏਸ਼ੀਆ ਅਤੇ ਇੰਡੀਆ ਬੁੱਕ ਵਿਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕੀਤੇ ਹਨ। ਉਥੇ ਹੀ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਇੰਡੀਆ ਬੁੱਕ ਰਿਕਾਰਡ ਹੋਲਡਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਨੇ ਪਿਛਲੇ 15 ਸਾਲ ਦੌਰਾਨ ਭਰੂਣ ਹੱਤਿਆ ਖ਼ਿਲਾਫ਼ ਚਲਾਈ ਗਈ ਹਸਤਾਖ਼ਰ ਮੁਹਿੰਮ ਵਿਚ 148 ਸਕੂਲਾਂ-ਕਾਲਜਾਂ ਦੇ 1 ਲੱਖ 3 ਹਜਾਰ 209 ਵਿਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਅੱਜ ਇਸ ਮੁਹਿੰਮ ਨੂੰ ਬੂਰ ਪੈ ਰਿਹਾ ਹੈ। ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਜਲਦ ਹੀ ਮਾਣ ਧੀਆਂ ਤੇ ਸੋਸਾਇਟੀ ਦੇ 15 ਸਾਲ ਸਫਲਤਾਪੂਰਵਕ ਪੂਰੇ ਹੋਣ ਦੀ ਖੁਸ਼ੀ ਵਿਚ ਰਾਜ-ਪੱਧਰੀ ਸਮਾਰੋਹ ਦੌਰਾਨ 15 ਹੋਣਹਾਰ ਵਿਿਦਆਰਥਣਾਂ, 15 ਹੋਣਹਾਰ ਖ਼ਿਡਾਰਨਾਂ, 15 ਮਹਿਲਾਂ ਸਮਾਜ ਸੇਵਕਾ, 15 ਪ੍ਰਿੰਸੀਪਲ, 15 ਅਧਿਆਪਕਾਂ ਅਤੇ 15 ਹੋਰ ਮਹਿਲਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।