ਯਾਤਰੀ ਪੇਰਸ਼ਾਨ : ਰਾਤ 10.30 ਵਜੇ ਤੋਂ ਸਵੇਰ ਤੱਕ ਅੰਮ੍ਰਿਤਸਰ ਤੋਂ ਇਹ ਫਲਾਈਟਾਂ ਨੇ ਨਹੀਂ ਭਰੀ ਉਡਾਣ, ਏਅਰਪੋਰਟ 'ਤੇ ਹੋਇਆ ਹੰਗਾਮਾ
ਭਾਰਤ ਦੀ ਬਜਟ ਏਅਰਲਾਈਨ ਇੰਡੀਗੋ ਵਿੱਚ ਆਪਰੇਸ਼ਨਲ ਮੁਸ਼ਕਲਾਂ ਅਜੇ ਵੀ ਜਾਰੀ ਹਨ। ਵੀਰਵਾਰ ਨੂੰ ਚੌਥੇ ਦਿਨ ਵੀ ਕਈ ਫਲਾਈਟਾਂ ਲੇਟ ਹਨ ਤੇ ਕਈ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਅੰਮ੍ਰਿਤਸਰ ਏਅਰਪੋਰਟ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ
Publish Date: Thu, 04 Dec 2025 11:22 AM (IST)
Updated Date: Thu, 04 Dec 2025 12:06 PM (IST)
ਜਾਸ, ਅੰਮ੍ਰਿਤਸਰ : ਭਾਰਤ ਦੀ ਬਜਟ ਏਅਰਲਾਈਨ ਇੰਡੀਗੋ ਵਿੱਚ ਆਪਰੇਸ਼ਨਲ ਮੁਸ਼ਕਲਾਂ ਅਜੇ ਵੀ ਜਾਰੀ ਹਨ। ਵੀਰਵਾਰ ਨੂੰ ਚੌਥੇ ਦਿਨ ਵੀ ਕਈ ਫਲਾਈਟਾਂ ਲੇਟ ਹਨ ਤੇ ਕਈ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਅੰਮ੍ਰਿਤਸਰ ਏਅਰਪੋਰਟ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਯਾਤਰੀ ਪਰੇਸ਼ਾਨ ਹਨ ਤੇ ਰਾਤ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਹੰਗਾਮਾ ਹੋਇਆ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।
ਅੰਮ੍ਰਿਤਸਰ ਏਅਰਪੋਰਟ ਤੋਂ ਅਜੇ ਤੱਕ ਰਾਤ 10:30 ਵਜੇ ਦੀਆਂ ਫਲਾਈਟਾਂ ਨੇ ਟੇਕਆਫ ਨਹੀਂ ਕੀਤਾ ਹੈ ਤੇ ਕਈ ਫਲਾਈਟਾਂ ਪਹੁੰਚੀਆਂ ਵੀ ਨਹੀਂ ਹਨ। ਰਵਾਨਗੀ (ਡਿਪਾਰਚਰ) ਦੀ ਗੱਲ ਕਰੀਏ ਤਾਂ ਬੁੱਧਵਾਰ ਰਾਤ 10.30 ਵਜੇ ਤੋਂ ਵੀਰਵਾਰ ਸਵੇਰੇ 10.30 ਵਜੇ ਤੱਕ ਚਾਰ ਫਲਾਈਟਾਂ ਟੇਕਆਫ ਨਹੀਂ ਹੋਈਆਂ ਹਨ। ਰਾਤ ਨੂੰ ਮੁੰਬਈ ਜਾਣ ਵਾਲੀ ਫਲਾਈਟ ਨੇ ਜਦੋਂ ਉਡਾਣ ਨਹੀਂ ਭਰੀ ਤਾਂ ਯਾਤਰੀ ਤਕਰੀਬਨ 9 ਘੰਟੇ ਤੱਕ ਏਅਰਪੋਰਟ ਵਿੱਚ ਫਸੇ ਰਹੇ। ਉਨ੍ਹਾਂ ਨੂੰ ਨਾ ਤਾਂ ਫਲਾਈਟ ਬਾਰੇ ਕੋਈ ਸਹੀ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਇਹ ਫਲਾਈਟ ਰੱਦ ਹੋ ਰਹੀ ਹੈ ਜਾਂ ਨਹੀਂ। ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ।
ਜਾਣੋ ਕਿਹੜੀਆਂ-ਕਿਹੜੀਆਂ ਫਲਾਈਟਾਂ ਅਜੇ ਤੱਕ ਨਹੀਂ ਉੱਡੀਆਂ
- ਫਲਾਈਟ ਸੰਖਿਆ 6ਈ278 ਅੰਮ੍ਰਿਤਸਰ-ਮੁੰਬਈ ਨੇ ਨਹੀਂ ਭਰੀ ਉਡਾਣ
- ਫਲਾਈਟ ਸੰਖਿਆ 6ਈ5215 ਅੰਮ੍ਰਿਤਸਰ-ਦਿੱਲੀ ਨੇ ਨਹੀਂ ਭਰੀ ਉਡਾਣ
- ਫਲਾਈਟ ਸੰਖਿਆ 6ਈ6129 ਅੰਮ੍ਰਿਤਸਰ-ਪੁਣੇ ਨੇ ਰਾਤ 11.50 ਵਜੇ ਦੀ ਬਜਾਏ ਸਵੇਰੇ 4.56 ਵਜੇ ਉਡਾਣ ਭਰੀ (ਇਸ ਵਿੱਚ ਦੇਰੀ ਹੋਈ)
- ਫਲਾਈਟ ਸੰਖਿਆ 6ਈ2506 ਅੰਮ੍ਰਿਤਸਰ-ਦਿੱਲੀ ਨੇ ਨਹੀਂ ਭਰੀ ਉਡਾਣ
- ਫਲਾਈਟ ਸੰਖਿਆ 6ਈ6164 ਅੰਮ੍ਰਿਤਸਰ-ਸ੍ਰੀਨਗਰ ਨੇ ਨਹੀਂ ਭਰੀ ਉਡਾਣ