Amritsar News : ਧੁੰਦ ਦਾ ਫਾਇਦਾ ਉਠਾ ਰਹੇ ਪਾਕਿਸਤਾਨੀ ਸਮਗਲਰ, BSF ਤੇ ਪੰਜਾਬ ਪੁਲਿਸ ਨੇ ਫੜਿਆ ਡਰੋਨ; 545 ਗ੍ਰਾਮ ਹੈਰੋਇਨ ਬਰਾਮਦ
ਇਹ ਡਰੋਨ ਚੀਨ 'ਚ ਬਣਿਆ ਹੈ। ਇਸ ਦੇ ਨੇੜੇ ਇਕ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ 545 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹੀਂ ਦਿਨੀਂ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਉਠਾ ਕੇ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਰੋਨ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ।
Publish Date: Sun, 17 Dec 2023 12:44 PM (IST)
Updated Date: Sun, 17 Dec 2023 04:41 PM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਖੁਰਦ 'ਚ ਇਕ ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ 'ਚ ਡਰੋਨ ਗਤੀਵਿਧੀ ਹੋਈ ਹੈ। ਇਸ ਲਈ ਫੋਰਸ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਡਰੋਨ ਖੇਤ 'ਚ ਪਿਆ ਦੇਖਿਆ ਗਿਆ। ਇਹ ਡਰੋਨ ਚੀਨ 'ਚ ਬਣਿਆ ਹੈ। ਇਸ ਦੇ ਨੇੜੇ ਇਕ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ 545 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹੀਂ ਦਿਨੀਂ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਉਠਾ ਕੇ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਰੋਨ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਬੀਐਸਐਫ ਨੇ ਭਾਰਤੀ ਸਰਹੱਦ ’ਤੇ ਡਰੋਨ ਨਾਲ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਸੀ। ਇਹ ਡਰੋਨ ਅੰਮ੍ਰਿਤਸਰ ਸਥਿਤ ਨੇਸਟਾ ਪਿੰਡ ਦੇ ਖੇਤਾਂ 'ਚੋਂ ਬਰਾਮਦ ਕੀਤਾ ਸੀ। ਤਲਾਸ਼ੀ ਦੌਰਾਨ ਖੇਤ 'ਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਸਮੇਤ ਇਕ ਡਰੋਨ ਵੀ ਬਰਾਮਦ ਹੋਇਆ। ਪੈਕੇਟ ਪੀਲੀ ਚਿਪਕਣ ਵਾਲੀ ਟੇਪ 'ਚ ਲਪੇਟਿਆ ਹੋਇਆ ਸੀ। ਇਸ ਦੇ ਨਾਲ ਰੱਸੀ ਦੀ ਬਣੀ ਹੁੱਕ ਵੀ ਸੀ। ਇਸ ਤੋਂ ਇਲਾਵਾ ਪੈਕਟ 'ਚ ਨਸ਼ੀਲੀ ਵਸਤੂ ਵੀ ਬਰਾਮਦ ਹੋਈ ਸੀ।