ਐੱਨਆਰਆਈ ਅਭੈਦੀਪ ਸਿੰਘ ਨੇ ਫੁੱਟਬਾਲ ਦੀਆਂ ਮੁਫ਼ਤ ਵਰਦੀਆਂ ਦਿੱਤੀਆਂ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਕੱਥੂਨੰਗਲ ਵਿਖੇ ਐੱਨਆਰਆਈ ਅਭੈਦੀਪ ਸਿੰਘ ਲਹਿਰੀ ਕੈਨੇਡਾ ਨੇ ਨੌਜਵਾਨ ਖਿਡਾਰੀਆਂ ਲਈ ਫੁੱਟਬਾਲ ਦੀਆਂ ਫ੍ਰੀ ਵਰਦੀਆਂ ਭੇਜੀਆਂ, ਜੋ ਉਨ੍ਹਾਂ ਦੇ ਭਰਾ ਗੁਰਮੀਤ ਸਿੰਘ ਲਹਿਰੀ
Publish Date: Mon, 17 Nov 2025 04:20 PM (IST)
Updated Date: Mon, 17 Nov 2025 04:22 PM (IST)
ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਮਦਦ ਕੀਤੀ ਜਾਵੇਗੀ : ਲਹਿਰੀ ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਕੱਥੂਨੰਗਲ ਵਿਖੇ ਐੱਨਆਰਆਈ ਅਭੈਦੀਪ ਸਿੰਘ ਲਹਿਰੀ ਕੈਨੇਡਾ ਨੇ ਨੌਜਵਾਨ ਖਿਡਾਰੀਆਂ ਲਈ ਫੁੱਟਬਾਲ ਦੀਆਂ ਫ੍ਰੀ ਵਰਦੀਆਂ ਭੇਜੀਆਂ, ਜੋ ਉਨ੍ਹਾਂ ਦੇ ਭਰਾ ਗੁਰਮੀਤ ਸਿੰਘ ਲਹਿਰੀ ਕੱਥੂਨੰਗਲ ਤੇ ਜੋਬਨਜੀਤ ਸਿੰਘ ਨੇ ਪਿੰਡ ਦੀ ਗਰਾਊਂਡ ਵਿਚ ਜਾ ਕੇ ਫੁੱਟਬਾਲ ਖਿਡਾਰੀਆਂ ਨੂੰ ਦਿੱਤੀਆਂ। ਇਸ ਮੌਕੇ ਰਾਜਾ, ਡੇਵਿਡ, ਜੀਤਾ, ਨਵਦੀਪ, ਜਰਮਨ, ਲਾਡੋ, ਰਣਬੀਰ ਅਤੇ ਅਭਿਜੋਤ ਆਦਿ ਖਿਡਾਰੀ ਹਾਜ਼ਰ ਸਨ। ਇਸ ਮੌਕੇ ਵਰਦੀਆਂ ਦੇਣ ਲਈ ਖਿਡਾਰੀਆਂ ਨੇ ਅਭੈਦੀਪ ਸਿੰਘ ਲਹਿਰੀ ਕੈਨੇਡਾ ਦਾ ਧੰਨਵਾਦ ਕੀਤਾ। ਐੱਨਆਰਆਈ ਅਭੈਦੀਪ ਸਿੰਘ ਲਹਿਰੀ ਕੈਨੇਡਾ ਦੇ ਪਿਤਾ ਕਰਤਾਰ ਸਿੰਘ ਪਟਵਾਰੀ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਹਨ। ਉਹ ਪਿੰਡ ਦੇ ਨੌਜਵਾਨ ਵਰਗ ਨੂੰ ਸ਼ੁਰੂ ਤੋਂ ਹੀ ਨਸ਼ਿਆਂ ਤੋਂ ਦੂਰ ਰੱਖਣ ਲਈ ਇਹੋ ਜਿਹੇ ਸ਼ਲਾਘਾਯੋਗ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਹੀ ਰਾਹਾਂ ’ਤੇ ਚੱਲਦੇ ਹੋਏ ਉਨ੍ਹਾਂ ਦੇ ਪੁੱਤਰ ਵੀ ਪਿੰਡ ਦੇ ਨੌਜਵਾਨ ਵਰਗ ਲਈ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਅਭੈਦੀਪ ਸਿੰਘ ਲਹਿਰੀ ਕਨੇਡਾ ਨੇ ਕਿਹਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਨੌਜਵਾਨ ਖਿਡਾਰੀਆਂ ਲਈ ਇਹ ਮਦਦ ਜਾਰੀ ਰਹੇਗੀ।