ਬਸਪਾ ਆਗੂਆਂ ਦੀ ਹੋਈ ਮੀਟਿੰਗ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਤੇ ਜ਼ੋਨ ਇੰਚਾਰਜ ਤੇ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਤਾਰਾ ਚੰਦ ਭਗਤ, ਸੂਬਾ ਸਕੱਤਰ ਬਲਵੰਤ ਸਿੰਘ ਕਹਿਰਾਂ, ਸੂਬਾ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਭੈਲ, ਜ਼ਿਲ੍ਹਾ
Publish Date: Wed, 19 Nov 2025 04:52 PM (IST)
Updated Date: Wed, 19 Nov 2025 04:55 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਤੇ ਜ਼ੋਨ ਇੰਚਾਰਜ ਤੇ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਤਾਰਾ ਚੰਦ ਭਗਤ, ਸੂਬਾ ਸਕੱਤਰ ਬਲਵੰਤ ਸਿੰਘ ਕਹਿਰਾਂ, ਸੂਬਾ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਭੈਲ, ਜ਼ਿਲ੍ਹਾ ਇੰਚਾਰਜ ਜਗਦੀਸ਼ ਦੁਗਲ, ਜ਼ਿਲ੍ਹਾ ਇੰਚਾਰਜ ਗੁਰਬਖਸ਼ ਸਿੰਘ ਮਹੇ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਜਦੋਂ ਤੱਕ ਚੋਣਾਂ ਈਵੀਐੱਮ ਮਸ਼ੀਨਾਂ ਨਾਲ ਹੋਣਗੀਆਂ ਨਾ ਤਾਂ ਬਸਪਾ ਦੀ ਤੇ ਨਾ ਹੀ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਦੋਸ਼ ਲਗਾਏ ਮਸ਼ੀਨਾਂ ਰਾਹੀਂ ਵੋਟਾਂ ਚੋਰੀ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਸਪਾ ਪਾਰਟੀ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸਾਨੂੰ ਮਸ਼ੀਨਾਂ ਨੂੰ ਬਦਲਣ ਵਾਸਤੇ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਸੇ ਵੇਲੇ ਵੀ ਹਾਈਕਮਾਨ ਵੱਲੋਂ ਹੁਕਮ ਮਿਲ ਸਕਦੇ ਹਨ। ਇਸ ਮੌਕੇ ਰਣਬੀਰ ਸਿੰਘ ਰਾਣਾ, ਦੇਸ਼ ਰਾਜ, ਵੱਸਣ ਸਿੰਘ ਕਾਲਾ, ਰਾਜੇਸ਼ ਕੁਮਾਰ ਕੌਸ਼ਲ, ਬੂਟਾ ਸਿੰਘ, ਹਰਪਿੰਦਰ ਸਿੰਘ, ਕਮਲ ਭਾਰਦਵਾਜ, ਗਿਆਨੀ ਬਲਦੇਵ ਸਿੰਘ, ਸੁਖਦੇਵ ਸਿੰਘ ਜਗਤਪੁਰੀਆ, ਪ੍ਰੀਆ, ਰਤਨ ਸਿੰਘ ਚਵਿੰਡਾ, ਵਰਿਆਮ ਸਿੰਘ ਝਝੋਟੀ, ਰਮੇਸ਼ ਸਿੰਘ, ਸੰਤੋਖ ਸਿੰਘ, ਕੁਲਵੰਤ ਸਿੰਘ ਮਲੀਆ, ਕੇਵਲ ਸਿੰਘ, ਮੰਗਲ ਸਿੰਘ ਸਹੋਤਾ, ਜੋਗਾ ਸਿੰਘ ਚਾਚੋਵਾਲੀ, ਬਲਦੇਵ ਸਿੰਘ ਬੋਪਾਰਾਏ, ਪਿੰਕੀ ਕੋਰ ਆਦਿ ਹਾਜ਼ਰ ਸਨ।