ਚੀਫ਼ ਖਾਲਸਾ ਦੀਵਾਨ ਦੇ 100 ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੋ ਸਕਦੀ ਛੁੱਟੀ, ਜਥੇਦਾਰ ਨੇ 8 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਅੰਤ੍ਰਿੰਗ ਕਮੇਟੀ ਨੂੰ ਬੁਲਾਇਆ
ਸੂਤਰਾਂ ਮੁਤਾਬਿਕ ਇਨ੍ਹਾਂ ਮੈਂਬਰਾਂ ਦਾ ਦੀਵਾਨ ਪ੍ਰਤੀ ਉਦਾਸੀਨ ਰਵੱਇਆ ਦੇਖ ਕੇ ਦੀਵਾਨ ਦੇ ਸਵਿਧਾਨ ਮੁਤਾਬਿਕ ਕਾਰਵਾਈ ਕਰਨ ਬਾਰੇ ਵੀ ਵਿਚਾਰ ਹੋ ਰਹੀ ਹੈ, ਜਿਸ ’ਤੇ ਜਥੇਦਾਰ ਪਾਸੋਂ ਆਦੇਸ਼ ਲਿਆ ਜਾ ਸਕਦਾ ਹੈ। ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਇਨ੍ਹਾਂ 100 ਦੇ ਕਰੀਬ ਮੈਂਬਰ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਪੱਕੀ ਛੁੱਟੀ ਹੋ ਸਕਦੀ ਹੈ।
Publish Date: Thu, 07 May 2026 09:14 AM (IST)
Updated Date: Thu, 07 May 2026 09:16 AM (IST)
ਅੰਮ੍ਰਿਤਪਾਲ ਸਿੰਘ, ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ: ਪੁਰਾਤਨ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕਤਰੇਤ ਵਿਖੇ 8 ਮਈ ਨੂੰ ਬੁਲਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ 3 ਮਈ ਨੂੰ ਇਕ ਪੱਤਰ ਜਾਰੀ ਕਰਕੇ ਦੀਵਾਨ ਦੀ ਅੰਤ੍ਰਿੰਗ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਸੂਤਰਾ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੀਵਾਨ ਦੇ ਪ੍ਰਬੰਧਕਾਂ ਨੇ 26 ਫਰਵਰੀ ਨੂੰ ਇਕ ਪੱਤਰ ਦੇ ਕੇ ਜਥੇਦਾਰ ਨੂੰ ਜਾਣੂ ਕਰਵਾਇਆ ਸੀ ਕਿ ਦੀਵਾਨ ਦੇ 100 ਦੇ ਕਰੀਬ ਮੈਂਬਰ ਨਾ ਤਾਂ ਦੀਵਾਨ ਦੀਆਂ ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ ਤੇ ਨਾ ਹੀ ਕਿਸੇ ਪੱਤਰ ਦਾ ਜਵਾਬ ਦੇ ਰਹੇ ਹਨ। ਸੂਤਰਾਂ ਮੁਤਾਬਿਕ ਇਨ੍ਹਾਂ ਮੈਂਬਰਾਂ ਦਾ ਦੀਵਾਨ ਪ੍ਰਤੀ ਉਦਾਸੀਨ ਰਵੱਇਆ ਦੇਖ ਕੇ ਦੀਵਾਨ ਦੇ ਸਵਿਧਾਨ ਮੁਤਾਬਿਕ ਕਾਰਵਾਈ ਕਰਨ ਬਾਰੇ ਵੀ ਵਿਚਾਰ ਹੋ ਰਹੀ ਹੈ, ਜਿਸ ’ਤੇ ਜਥੇਦਾਰ ਪਾਸੋਂ ਆਦੇਸ਼ ਲਿਆ ਜਾ ਸਕਦਾ ਹੈ। ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਇਨ੍ਹਾਂ 100 ਦੇ ਕਰੀਬ ਮੈਂਬਰ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਪੱਕੀ ਛੁੱਟੀ ਹੋ ਸਕਦੀ ਹੈ।