ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਹਵਾਈ ਅੱਡੇ 'ਤੇ ਦੋ ਯਾਤਰੀਆਂ ਤੋਂ 1,22,400 ਸਿਗਰਟਾਂ ਕੀਤੀਆਂ ਜ਼ਬਤ
ਇਨ੍ਹਾਂ ਸਿਗਰਟਾਂ ਦੀ ਕੀਮਤ 20.81 ਲੱਖ ਰੁਪਏ ਦੱਸੀ ਜਾ ਰਹੀ ਹੈ। ਪਹਿਲਾਂ ਵੀ ਕਈ ਵਾਰ ਹਵਾਈ ਅੱਡੇ ਤੋਂ ਵੱਡੀ ਮਾਤਰਾ ’ਚ ਗਾਂਜਾ ਬਰਾਮਦ ਕੀਤਾ ਜਾ ਚੁੱਕਾ ਹੈ।
Publish Date: Fri, 21 Nov 2025 08:53 PM (IST)
Updated Date: Fri, 21 Nov 2025 08:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਟੀਮ ਨੇ ਮਲੇਸ਼ੀਆ ਏਅਰਲਾਈਨਜ਼ 'ਤੇ ਆਉਣ ਵਾਲੇ ਦੋ ਯਾਤਰੀਆਂ ਤੋਂ 1,22,400 ਸਿਗਰਟਾਂ ਜ਼ਬਤ ਕੀਤੀਆਂ। ਇਨ੍ਹਾਂ ਸਿਗਰਟਾਂ ਦੀ ਕੀਮਤ 20.81 ਲੱਖ ਰੁਪਏ ਦੱਸੀ ਜਾ ਰਹੀ ਹੈ। ਪਹਿਲਾਂ ਵੀ ਕਈ ਵਾਰ ਹਵਾਈ ਅੱਡੇ ਤੋਂ ਵੱਡੀ ਮਾਤਰਾ ’ਚ ਗਾਂਜਾ ਬਰਾਮਦ ਕੀਤਾ ਜਾ ਚੁੱਕਾ ਹੈ।