ਖ਼ਾਲਸਾ ਕਾਲਜ ਗਰਲਜ਼ ਸਕੂਲ ਦੀ ਵਿਦਿਆਰਥਣ ਮੁੱਕੇਬਾਜ਼ੀ ’ਚ ਅੱਵਲ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਿਦਆਰਥਣ ਨੇ ‘69ਵੀਂ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ’ ’ਚ ਮੁੱਕੇਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ
Publish Date: Fri, 05 Dec 2025 04:29 PM (IST)
Updated Date: Fri, 05 Dec 2025 04:33 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਿਦਆਰਥਣ ਨੇ ‘69ਵੀਂ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ’ ’ਚ ਮੁੱਕੇਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਵਿਿਦਆਰਥਣ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਣ ਉਪਰੰਤ ਵਧਾਈ ਦਿੰਦਿਆਂ ਦੱਸਿਆ ਕਿ ਸੁਨਾਮ (ਸੰਗਰੂਰ) ਵਿਖੇ ਕਰਵਾਏ ਗਏ ਇਸ ਮੁਕਾਬਲੇ ’ਚ 12ਵੀਂ ਕਲਾਸ ਦੀ ਆਸਮੀਨ ਕੌਰ ਨੇ ਉਕਤ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ ਹਾਸਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਿਦਆਰਥਣ ਨੇ 68ਵੀਂ ਰਾਜ ਪੱਧਰੀ ਬਾਕਸਿੰਗ ਮੁਕਾਬਲੇ ’ਚ ਪਹਿਲਾ, ਖੇਡਾਂ ਵਤਨ ਪੰਜਾਬ 2024 ਸੀਜਨ-3 ’ਚ ਸੋਨ ਤਗਮਾ, ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਗਰਲਜ਼-2024 ਮਲੇਰਕੋਟਲਾ ਵਿਖੇ ਪਹਿਲਾ ਸਥਾਨ ਅਤੇ 68ਵੀਆਂ ਸਕੂਲ ਨੈਸ਼ਨਲ ਗੇਮ ਦਿੱਲੀ ਵਿਖੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਵਿਿਦਆਰਥਣ ਦੇ ਮਾਪਿਆਂ, ਕੋਚ ਬਲਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਕੂਲ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਿਦਆਰਥਣ ਅਗਾਂਹ ਵੀ ‘69ਵੀਂ ਸਕੂਲ ਨੈਸ਼ਨਲ ਗੇਮ’ ’ਚ ਖੇਡਣ ਲਈ ਜਾ ਰਹੀ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਆਸਮੀਨ ਕੌਰ ਭਵਿੱਖ ’ਚ ਵੀ ਇਵੇਂ ਹੀ ਸਖਤ ਮਿਹਨਤ ਕਰਕੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੋਸ਼ਨ ਕਰਦੀ ਰਹੇਗੀ। ਕੈਪਸ਼ਨ: ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਜੇਤੂ ਆਸਮੀਨ ਕੌਰ ਨਾਲ ਬੈਠੇ ਵਿਖਾਈ ਦੇ ਰਹੇ ਨਾਲ ਹੋਰ।