ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਅਦਾਲਤ ਨੇ ਸੁਰੱਖਿਅਤ ਰੱਖਿਆ ਫੈਸਲਾ
ਅੰਮ੍ਰਿਤਪਾਲ ਸਿੰਘ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਧਾਰਮਿਕ ਯਾਤਰਾ ਕੱਢਣ ਦੀ ਆੜ 'ਚ ਥਾਣਾ ਅਜਨਾਲਾ 'ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਸਾਲ 2023 ਵਿਚ ਹੋਏ ਇਸ ਘਟਨਾਕ੍ਰਮ ਦੌਰਾਨ ਐਸਪੀ ਜੁਗਰਾਜ ਸਿੰਘ ਸਮੇਤ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।
Publish Date: Mon, 11 May 2026 03:28 PM (IST)
Updated Date: Mon, 11 May 2026 03:30 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਖ਼ਾਲਿਸਤਾਨ ਸਮਰਥਕ ਅਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੋਮਵਾਰ ਦੁਪਹਿਰ ਨੂੰ ਐਡੀਸ਼ਨਲ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ 'ਚ ਆਨਲਾਈਨ ਪੇਸ਼ੀ ਕਰਵਾਈ ਗਈ। ਮੁਲਜ਼ਮ ਦੇ ਵਕੀਲ ਰਿਤੂਰਾਜ ਸਿੰਘ ਨੇ ਕੇਸ ਨੂੰ ਡਿਸਚਾਰਜ ਕਰਨ ਲਈ ਇਕ ਐਪਲੀਕੇਸ਼ਨ ਦਾਇਰ ਕੀਤੀ ਸੀ, ਜਿਸ 'ਤੇ ਦੋਵਾਂ ਪੱਖਾਂ ਵਿਚਾਲੇ ਬਹਿਸ ਹੋਈ। ਫਿਲਹਾਲ ਜੱਜ ਨੇ ਇਸ 'ਤੇ ਕੋਈ ਫੈਸਲਾ ਨਹੀਂ ਸੁਣਾਇਆ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਧਾਰਮਿਕ ਯਾਤਰਾ ਕੱਢਣ ਦੀ ਆੜ 'ਚ ਥਾਣਾ ਅਜਨਾਲਾ 'ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਸਾਲ 2023 ਵਿਚ ਹੋਏ ਇਸ ਘਟਨਾਕ੍ਰਮ ਦੌਰਾਨ ਐਸਪੀ ਜੁਗਰਾਜ ਸਿੰਘ ਸਮੇਤ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।